HOME ਚੱਕ ਸਾਹਬੂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ...

ਚੱਕ ਸਾਹਬੂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ

1

ਚੱਕ ਸਾਹਬੂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ

(ਸਮਾਜ ਵੀਕਲੀ)

ਫਿਲੌਰ, ਅੱਪਰਾ (ਜੱਸੀ)- ਅੱਜ ਪਿੰਡ ਚੱਕ ਸਾਹਬੂ ਵਿੱਖੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਜਿਸ ਵਿਚ ਸਮੂਹ ਨਗਰ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਤਿਕਾਰਯੋਗ ਐਡਵੋਕੇਟ ਰਾਣਾ ਰਾਏ ਇੰਗਲੈਂਡ ਤੇ ਵਰਿੰਦਰ ਮੈਂਗੜਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪ੍ਰਬੰਧਕਾਂ ਵਲੋਂ ਉਨ੍ਹਾ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਜੀ ਦੀ ਤਸਵੀਰ ‘ਤੇ ਸਮੂਹ ਮੋਹਤਬਰਾਂ ਨੇ ਸ਼ਰਧਾ ਤੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਅੱਜ ਸਾਡਾ ਸਮਾਜ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਸੁਖਿ ਸੁਵਿਧਾਵਾਂ ਦਾ ਆਨੰਦ ਲੈ ਰਿਹਾ ਹੈ, ਸੋ ਉਨਾਂ ਦੀ ਸੋਚ ਤੇ ਸੰਕਲਪ ਨੂੰ  ਅੱਗੇ ਲੈ ਕੇ ਜਾਣਾ ਹੀ ਉਨਾਂ ਨੂੰ  ਸੱਚੀ ਸ਼ਰਧਾਜ਼ਲੀ ਹੈ| ਇਸ ਮੌਕੇ ਸਰਪੰਚ ਰਚਨਾ ਦੇਵੀ, ਮਿੰਦੋ ਜੀ, ਮਾਇਆ ਦੇਵੀ, ਤਰਸੇਮ ਲਾਲ ਪੰਚ, ਗਿਆਨੀ ਤੀਰਥ ਸਿੰਘ, ਕੁਲਦੀਪ ਰਾਮ, ਵਿੱਕੀ, ਪਰਮਜੀਤ ਕੌਰ, ਬਲਵੀਰ ਚੰਦ ਤੇ ਹੋਰ ਹਾਜ਼ਰ ਹੋਏ। ਆਏ ਹੋਏ ਸਮੂਹ ਨਗਰ ਨਿਵਾਸੀਆ ਦਾ ਕਮਲ ਕੁਮਾਰ ਸੰਧੂ ਉੱਘੇ ਸਮਾਜ, ਵੇਕ ਨੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ|

Previous articleਤੈਨੂੰ ਯਾਦ ਤਾਂ ਕਰਾਂ, ਜੇ ਮੈਂ ਭੁੱਲਿਆ ਹੋਵਾਂ!
Next articleਕਵਿਤਾ- ਮਾਏ ਨੀ ਮੈਂ ਲੇਖ ਲਿਆਈ ,ਕਿਉਂ ਧੁਰ ਤੋਂ ਹੀ ਮਾੜੇ ਨੀ?