HOME ਕਾਠਗੜ੍ਹ ਮੋੜ ਤੋਂ ਸਿੰਘ ਪੁਰ ਨੂੰ ਜਾਂਦੀ ਸੜਕ ਕਈ ਜਗ੍ਹਾ ਤੋਂ ਟੁੱਟਣ...

ਕਾਠਗੜ੍ਹ ਮੋੜ ਤੋਂ ਸਿੰਘ ਪੁਰ ਨੂੰ ਜਾਂਦੀ ਸੜਕ ਕਈ ਜਗ੍ਹਾ ਤੋਂ ਟੁੱਟਣ ਕਾਰਨ ਬਣ ਰਹੀ ਹੈ ਵੱਡੇ ਹਾਦਸਿਆਂ ਦਾ ਕਾਰਨ

4

ਜੇ ਕਰ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਧਿਆਨ ਨਾ ਤਾਂ ਇਹ ਸੜਕ ਬੁਰੀ ਤਰ੍ਹਾਂ ਨਾਲ ਟੁੱਟ ਜਾਵੇਗੀ। 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਬਣੇ ਬੱਸ ਅੱਡੇ ਕਾਠਗੜ੍ਹ ਮੋੜ ਤੋਂ ਸਿੰਘਪੁਰ ਤੱਕ 18 ਸੜਕ ਜੋ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਬਣੀ ਸੀ। ਉਹੋ  ਥਾਂ ਥਾਂ ਤੋਂ ਟੁੱਟਣ ਕਾਰਨ ਇੱਥੋਂ ਲੰਘਣ ਵਾਲੇ ਰੋਜ਼ਾਨਾ ਹਜ਼ਾਰਾਂ ਵਾਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੜਕ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਗਰਾਉਂਡ ਦੇ ਸਾਹਮਣੇ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਅਤੇ ਇਹ ਉਬੜ ਖਾਬੜ ਬਣੀ ਹੈ ਜਿੱਥੋਂ ਦੋ ਪਹੀਆਂ ਵਾਹਨ ਅਤੇ ਭਾਰੀ ਗੱਡੀਆਂ ਬੜੀ ਹੀ ਮੁਸ਼ਕਿਲ ਨਾਲ ਲੰਘਦੀਆਂ ਹਨ ਅਤੇ ਦੇ ਨੇੜੇ ਹੀ ਮੋਟਰਸਾਈਕਲ ਏਜੰਸੀ ਦੇ ਨਾਲ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦਾ ਬੇਸ਼ੁਮਾਰ ਗੰਦਾ ਪਾਣੀ ਆਉਣ ਸੜਕ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਜਿੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਕੱਪੜੇ ਵੀ ਬੁਰੀ ਤਰ੍ਹਾਂ ਨਾਲ ਖਰਾਬ ਅਤੇ ਕਈ ਦੋ ਪਹੀਆਂ ਵਾਹਨ ਚਾਲਕ ਇੱਥੇ ਸੱਟਾਂ ਲਗਵਾਅ ਚੁੱਕੇ ਹਨ ਜਿਸ ਕਰਕੇ ਰੋਜ਼ਾਨਾ ਡਿਊਟੀਆਂ ਦੇਣ ਜਾਣ ਲੋਕਾਂ ਅਤੇ ਵਿਦਿਆਰਥੀਆਂ ਲਈ ਇੱਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਹੀ ਬੱਸ ਨਹੀਂ ਇਸ ਸੜਕ ਤੇ ਹੀ ਪਿੰਡ ਜੰਡੀ ਦੇ ਮੋੜ ਕੋਲ ਸੜਕ ਬੁਰੀ ਤਰ੍ਹਾਂ ਨਾਲ ਟੁੱਟੀ ਹੋਈ ਹੈ ਅਤੇ ਇਸ ਤੋਂ ਅੱਗੇ ਮਹਿਦੀਪੁਰ ਵਾਲੇ ਪਾਸੇ ਕਈਆਂ ਲੋਕਾਂ ਦਾ ਗੰਦਾ ਪਾਣੀ ਸੜਕ ਵਿੱਚ ਪੈਣ ਕਾਰਨ ਸੜਕ ਹੋਲੀ ਹੋਲੀ ਖੁਰਦੀ ਜਾ ਰਹੀ ਹੈ। ਜਿਸ ਨੂੰ ਸਮੇਂ ਸਿਰ ਰੋਕਿਆ ਜਾਣਾ ਸਬੰਧਿਤ ਵਿਭਾਗ ਦਾ ਪਹਿਲਾਂ ਫਰਜ਼ ਹੈ। ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਲੋਕਾਂ ਨੇ ਜਿਲ੍ਹਾਂ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਇਸ ਸੜਕ ਦੀ ਪਹਿਲ ਦੇ ਆਧਾਰ ਤੇ ਮੁਰੰਮਤ ਕਰਵਾਈ ਜਾਵੇ ਤਾਂ ਕਿ ਸੜਕ ਹੋਰ ਨਾ ਟੁੱਟ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਰਕ ਕਾਰਨੀ ਦਾ ਭਾਰਤ ਦੌਰਾ ਸਿੱਖਿਆ, ਖੋਜ, ਨਵੀਨਤਾ ਅਤੇ ਏਆਈ ‘ਤੇ ਜ਼ੋਰ ਦੇਵੇਗਾ
Next articleਨੌਜਵਾਨ ਰਣਜੀਤ ਸਿੰਘ ਦੇ ਮੁਕਾਬਲੇ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਕਰਾਈ ਜਾਵੇ – ਜਮਹੂਰੀ ਫਰੰਟ