ਸਰਬਸੰਮਤੀ ਨਾਲ ਅਸ਼ੋਕ ਪੁਰੀ ਚੇਅਰਮੈਨ ਅਤੇ ਵਰਿੰਦਰ ਕੁਮਾਰ ਪ੍ਰਧਾਨ ਬਣੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੀ ਪੰਜਾਬ ਪੱਧਰੀ ਸੰਸਥਾ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦਾ ਲੁਧਿਆਣਾ ਯੂਨਿਟ ਬਣਾਇਆ ਗਿਆ। ਇਸ ਸੰਬੰਧੀ ਪੰਜਾਬੀ ਭਵਨ ਵਿਖੇ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਸਮੂਹ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਲੁਧਿਆਣਾ ਦੇ ਚੇਅਰਮੈਨ ਅਸ਼ੋਕ ਪੁਰੀ, ਸਰਪ੍ਰਸਤ ਗੁਰਦੀਪ ਸਿੰਘ, ਪ੍ਰਧਾਨ ਵਰਿੰਦਰ ਕੁਮਾਰ ਸਹਿਗਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਸਾਥੀ, ਜਨਰਲ ਸਕੱਤਰ ਮਨਜੀਤ ਸਿੰਘ ਰੋਮਾਣਾ, ਖ਼ਜ਼ਾਨਚੀ ਅਸ਼ੋਕ ਵਰਮਾ, ਪ੍ਰੈਸ ਸਕੱਤਰ ਰਾਕੇਸ਼ ਕੁਮਾਰ ਅਰੋੜਾ, ਮੀਤ ਪ੍ਰਧਾਨ ਸਰਬਜੀਤ ਸੂਫ਼ੀ ਅਤੇ ਕਾਰਜਕਾਰਨੀ ਮੈਂਬਰ ਸਤਪਾਲ ਸੋਨੀ, ਕੁਲਵੰਤ ਸੱਪਲ, ਕੁਲਵਿੰਦਰ ਸਿੰਘ ਸਲੇਮਟਾਬਰੀ, ਸੰਦੀਪ ਸੂਦ, ਰਿੰਕੂ, ਸੂਰਜ, ਦਵਿੰਦਰ ਵਰਮਾ, ਰਾਜੇਸ਼ ਅਹੂਜਾ, ਹਰਵਿੰਦਰ ਸਿੰਘ ਬਿੱਟੂ, ਸੁਮਿਤ ਭਾਟੀਆ, ਰਾਜੇਸ਼ ਪਾਲ ਉੱਪਲ, ਦਵਿੰਦਰ ਵਰਮਾ ਚੁਣੇ ਗਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






