
ਨਸ਼ਿਆ ਨੂੰ ਖਤਮ ਕਰਨ ਲਈ ਲੋਕ ਪੁਲਿਸ ਦਾ ਸਹਿਯੋਗ ਕਰਨ :ਡੀਐਸਪੀ ਹੇਮੰਤ ਮਲਹੋਤਰਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦਿੱਤੇ ਗਏ ਪ੍ਰੋਗਰਾਮ ਯੁੱਧ ਨਸ਼ਿਆ ਵਿਰੁੱਧ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅੱਜ ਡੀ ਐਸ ਪੀ ਬਲਾਚੌਰ ਹੇਮੰਤ ਕੁਮਾਰ ਮਲਹੋਤਰਾ ਅਤੇ ਐਸ ਐਚ ਓ ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ ਵਲੋਂ ਇਸ ਇਲਾਕੇ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਗ੍ਰਾਮ ਪੰਚਾਇਤ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਦੀ ਦੇਖ ਰੇਖ ਹੇਠ ਇਕ ਸਮਾਗਮ ਕਰਵਾਇਆਂ ਇਸ ਸਮਾਗਮ ਵਿਚ ਇਲਾਕਾ ਭਰ ਪੰਚਾ ਸਰਪੰਚਾਂ ਅਤੇ ਦੁਕਾਨਦਾਰਾਂ ਅਤੇ ਸਮੂਹ ਲੋਕਾਂ ਨੇ ਵੱਡੀ ਗਿਣਤੀ ਸ਼ਿਰਕਤ ਕੀਤੀ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਡੀਐਸਪੀ ਬਲਾਚੌਰ ਹੇਮੰਤ ਕੁਮਾਰ ਮਲਹੋਤਰਾ ਅਤੇ ਐਸ ਐਚ ਓ ਕਾਠਗੜ੍ਹ ਅਭਿਸ਼ੇਕ ਸ਼ਰਮਾ ਨੇ ਕਿਹਾ ਕੇ ਨੋਜਵਾਨਾਂ ਵਿਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਖਤਮ ਕਰਨ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਪੂਰਾ ਤਾਣ ਲਾਇਆ ਜਾ ਹੈ। ਉੱਥੇ ਪੰਜਾਬ ਪੁਲਿਸ ਵਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਨ੍ਹਾਂ ਕਿਹਾ ਕੇ ਬੱਚਿਆਂ ਅਤੇ ਨੋਜਵਾਨਾਂ ਦੇ ਮਾਪਿਆਂ ਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਕੇ ਸਾਡੇ ਬੱਚਿਆਂ ਦੀ ਬੈਠਕ ਅਤੇ ਦੋਸਤੀ ਕਿਹੜੇ ਬੱਚਿਆਂ ਨਾਲ ਹੈ। ਅਤੇ ਉਨ੍ਹਾਂ ਕਿਰਦਾਰ ਕਿਤੇ ਨਸ਼ਿਆਂ ਵਾਲਾ ਤਾਂ ਨਹੀਂ ਇਸ ਲਈ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖ ਮਾਂ ਬਾਪ ਉਨ੍ਹਾਂ ਨੂੰ ਗਲਤ ਸੁਸਾਇਟੀ ਦੇ ਵਿਚ ਸ਼ਾਮਿਲ ਹੋਣ ਤੋਂ ਹਟਾ ਕੇ ਨਸ਼ਿਆ ਤੋਂ ਬਚਾਅ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕਿਹਾ ਕਿ ਜੇਕਰ ਤੁਹਾਡੇ ਨੇੜੇ ਤੇੜੇ ਕੋਈ ਵੀ ਪਰਿਵਾਰ ਜਾ ਬੱਚੇ ਨਸ਼ਾ ਵੇਚਦੇ ਹਨ ਜਾਂ ਨਸ਼ਾ ਕਰਦੇ ਹਨ ਤਾਂ ਉਨ੍ਹਾਂ ਵਾਰੇ ਤਰੁੰਤ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਤਾਂ ਕੇ ਪੁਲਿਸ ਸਮੇਂ ਸਿਰ ਬਣਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚੇਵੇ ਉਨ੍ਹਾਂ ਕਿਹਾ ਪੁਲਿਸ ਨੂੰ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਅਤੇ ਇਸ ਤਰੀਕੇ ਨਾਲ ਹੀ ਜੇਕਰ ਆਮ ਲੋਕ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਪੰਜਾਬ ਵਿੱਚੋਂ ਨਸ਼ਿਆਂ ਦੇ ਦੈਂਤ ਨੂੰ ਖਤਮ ਕੀਤਾ ਜਾ ਸਕਦਾ ਹੈ। ਮੌਕੇ ਸਟੇਜ਼ ਸਕੱਤਰ ਦੀ ਸੇਵਾ ਸ਼ੁਭਾਸ਼ ਆਨੰਦ ਸਾਬਕਾ ਸਰਪੰਚ ਨੇ ਨਿਭਾਈ ਅਤੇ ਵੱਖ-ਵੱਖ ਹੋਰ ਬੁਲਾਇਆ ਵਿਚ ਸੇਵਾਦਾਰ ਸਾਂਈ ਕਾਲੇਸ਼ਾਹ ਜੀ, ਵਿੱਕੀ ਚੋਧਰੀ ਕਾਠਗੜ੍ਹ ਕਮਲਦੀਪ ਸ਼ਰਮਾ ਕਾਠਗੜ੍ਹ ਮੋੜ, ਹਰਨੇਕ ਸਿੰਘ ਫੋਜੀ ਜਮੀਤਗੜ੍ਹ, ਹਰਨੇਕ ਸਿੰਘ ਰੱਕੜ ਰਾਏਪੁਰ ਮਾਜਰਾ, ਜਰਨੈਲ ਸਿੰਘ ਸੈਣੀ ਆਦਿ ਬੁਲਾਰਿਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉੱਥੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਖਤੀ ਨਾਲ ਨਸ਼ਿਆ ਤੋਂ ਬਚਾਉਣ ਦੀ ਅਪੀਲ ਵੀ ਕੀਤੀ , ਇਸ ਮੌਕੇ , ਡਾਕਟਰ ਬਲਦੇਵ ਸਿੰਘ ਪਨੇਸਰ, ਪੈਨੀ ਪਹਿਲਵਾਨ ਕਾਠਗੜ੍ਹ, ਰਾਜ ਕੁਮਾਰ ਆਨੰਦ ਪ੍ਰਧਾਨ ਮਾਰਕੀਟ ਕਾਠਗੜ੍ਹ ਸੁੱਖਵਿੰਦਰ ਸਿੰਘ ਬਾਜਵਾ,ਪ੍ਰਵੇਸ਼ ਕੁਮਾਰ,ਡਾਕਟਰ ਜੋਗਿੰਦਰ ਪਾਲ ਦੱਤ, ਅਨਿਲ ਕੁਮਾਰ ਲਾਡੀ,ਕਾਬਲ ਭੂੰਬਲਾ ਸੂਰਾਪੁਰ, ਵਿੱਕੀ ਭਰਥਲਾ ਬੰਟੀ ਸ਼ਰਮਾ,ਵਿੱਕੀ ਚਾਹਲ, ਮੌਲਵੀ ਐਸ ਏ ਫਾਰੂਕੀ ਕਾਠਗੜ੍ਹ, ਨਿਤਿਨ ਸ਼ਰਮਾ, ਬੋਬੀ ਆਨੰਦ, ਕਾਲਾ ਪਨੇਸਰ , ਸਚਦੇਵਾ, ਬਿੱਲਾ ਸ਼ਰਮਾ, ਮਿੰਟੂ ਆਨੰਦ, ਡਾਕਟਰ ਸੋਡੀ, ਵਿੱਕੀ ਆਨੰਦ,ਰਾਮ ਸਰੂਪ ਸਰਪੰਚ ਬਾਲੇਵਾਲ, ਰਵੀ ਟੈਲੀਕਾਮ ਕਾਠਗੜ੍ਹ, ਨੋਨਾ ਕਾਠਗੜ੍ਹ, ਜਪਜੋਤ ਸਿੰਘ ਪਨੇਸਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly

