“ਕਸਤੂਰੀ ਭਾਲਦਿਆਂ” ਕਾਵਿ ਸੰਗ੍ਰਹਿ ਦੀ ਹੋਈ ਘੁੰਡ ਚੁਕਾਈ ..!

ਨਾਭਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਅੱਜ ਹਰੀਦਾਸ ਕਲੋਨੀ ਨਾਭਾ ਵਿਖੇ ਨਵੇਂ ਕਾਵਿ ਸੰਗ੍ਰਹਿ “ਕਸਤੂਰੀ ਭਾਲਦਿਆਂ” ਦਾ ਲੋਕ ਅਰਪਣ ਪ੍ਰੋਗਰਾਮ ਰੱਖਿਆ ਗਿਆ ਜਿਸ ਦੀ ਸੁਰੂਆਤ  ਪਰਮਾਤਮਾ ਦਾ ਓਟ ਆਸਰਾ  ਲੈਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ।ਇਸ ਮੌਕੇ ‘ਤੇ ਵਿਸਵ ਭਰ ਵਿੱਚ ਚੱਲ ਰਹੇ ਬੱਚਿਆਂ ਦੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਦੇ ਇੰਚਾਰਜ ਸ. ਉਂਕਾਰ ਸਿੰਘ ਤੇਜੇ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ,  ਅਤੇ ਪ੍ਰੋਜੈਕਟ ਜਨਰਲ ਸਕੱਤਰ ਸ. ਗੁਰਵਿੰਦਰ ਸਿੰਘ ਸਿੱਧੂ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਇਸ ਉਪਰਾਲੇ ਨੂੰ ਮੁਬਾਰਕਬਾਦ ਦਿੰਦੀਆਂ ਸ੍ਰੀ ਵਰੁਣ ਸ਼ਰਮਾ ਅਤੇ ਕਰਮਜੀਤ ਸਿੰਘ ਨੇ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਤੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ। ਸ. ਉਂਕਾਰ ਸਿੰਘ ਤੇਜੇ ਜੀ ਵੱਲੋਂ ਸ੍ਰੀ ਸੁੱਖੀ ਬਾਠ ਕੈਨੇਡਾ ਜੀ ਦੁਆਰਾ ਭੇਜੇ ਸਨਮਾਨ ਚਿੰਨ ਅਤੇ ਲੋਈ ਨਾਲ ਲੇਖਕ ਸਰਦਾਰ ਰਛਪਾਲ ਸਿੰਘ ਰੈਸਲ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸਰਦਾਰ ਨਛੱਤਰ ਸਿੰਘ ਰੈਸਲ, ਸਰਦਾਰ ਬਲਕਾਰ ਸਿੰਘ ਰੈਸਲ, ਮਾਸਟਰ ਸਰਦਾਰ ਰਵਿੰਦਰਪਾਲ ਸਿੰਘ, ਮੈਡਮ ਸ੍ਰੀ ਮਤੀ ਕਮਲਜੀਤ ਕੌਰ, ਆਂਗਣਵਾੜੀ ਵਰਕਰ /ਹੈਲਪਰ , ਸ੍ਰੀ ਮਤੀ ਪ੍ਕਾਸ ਕੌਰ, ਸ੍ਰੀ ਮਤੀ ਅਮੀਤਾ ਵਰਮਾ, ਸ੍ਰੀ ਮਤੀ ਮਲਕੀਤ ਕੌਰ, ਸ੍ਰੀ ਮਤੀ ਪ੍ਰਭਜੋਤ ਕੌਰ , ਸ੍ਰੀ ਮਤੀ ਹਰਮਿਲਨਜੋਤ ਕੌਰ, ਸ੍ਰੀ ਮਤੀ ਭਿੰਦਰ ਕੌਰ, ਸਰਦਾਰ ਨਿਰਮਲ ਸਿੰਘ ਕਾਲੇਕੀ, ਸਰਦਾਰ ਕੁਲਦੀਪ ਸਿੰਘ ਕਾਲੇਕੀ ਅਤੇ ਸਮੂਹ ਪ੍ਰੋਜੇਕਟ ਕਮੇਟੀ ਮੈਂਬਰ ਤੇ ਸਟਾਫ਼ ਮੈਂਬਰ ਰਿਸਤੇਦਾਰ ਅਤੇ ਯਾਰ ਦੋਸਤ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟੂਲ ਪਲਾਜਾ ਉਪਰ ਗੰਨ ਪੁਆਇੰਟ ਤੇ ਧਮਕਾ ਕੇ, ਜਬਰੀ ਵਹੀਕਲ ਨਿਕਾਸੀ ਕਰਨ ਵਾਲਾ ਹਾਰਡਕੋਰ ਕ੍ਰਿਮਨਲ ਅਸਲੇ ਸਮੇਤ ਗ੍ਰਿਫਤਾਰ
Next articleਹਰੀ ਪੁਰ ਕੋ ਐਗਰੀ ਮਲਟੀ ਪਰਪਜ਼ ਸਰਵਿਸ ਸੁਸਾਇਟੀ ਲਿਮ:ਦੀ ਪ੍ਰਬੰਧਕੀ ਕਮੇਟੀ ਚੁਣੀ