ਨਕੋਦਰ, ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿਛਲੇ ਦਿਨੀ ਝੋਨੇ ਦੀ ਲੁਆਈ ਲਈ ਮਜ਼ਦੂਰ ਵਜੋਂ ਕੰਮ ਕਰਨ ਵਾਲੀ ਅੰਤਰ ਰਾਸ਼ਟਰੀ ਖਿਡਾਰਨ ਹਰਦੀਪ ਕੌਰ ਨੂੰ ਅੱਜ ਕਰਾਟੇ ਕੋਚ ਦੀ ਨੌਕਰੀ ਦਿੱਤੀ ਗਈ ।ਮੀਡੀਆ ਰਿਪੋਰਟਾਂ ਅਨੁਸਾਰ ਉਹ ਆਪਣੇ ਜੱਦੀ ਪਿੰਡ ਗੁਰਨੇ ਕਲਾਂ ਵਿਖੇ ਝੋਨੇ ਦੀ ਲੁਆਈ ਲਈ ਮਜ਼ਦੂਰ ਵਜੋਂ ਕੰਮ ਕਰਨ ਲਈ ਮਜਬੂਰ ਸੀ।
ਵੱਖ ਵੱਖ ਅਖਬਾਰਾ ਅਤੇ ਟੀ ਵੀ ਚੈਨਲ ਤੇ ਖਬਰਾਂ ਨਸਰ ਹੋਣ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ ਇਸ ਪਾਸੇ ਦਿਲਚਸਪੀ ਦਿਖਾਈ। ਇਸ ਤੋਂ ਪਹਿਲਾ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਖੇਡ ਮੰਤਰੀ ਇਸ ਸਬੰਧੀ ਚਿੱਠੀ ਲਿਖੀ ਸੀ। ਇਸ ਦੇ ਨਾਲ ਹੀ ਆਪਣੀ ਮਾਨਸਾ ਫੇਰੀ ਦੌਰਾਨ ਸਾਬਕਾ ਕੇਂਦਰੀ ਮੰਤਰੀ ਉਤਰ ਪ੍ਰਦੇਸ਼ ਦੇ ਵਿਧਾਇਕ ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਖਿਡਾਰਨ ਨੂੰ ਇਕ ਲੱਖ ਰੁਪਏ ਨਗਦ ਅਤੇ ਚਾਰ ਲੱਖ ਰੁਪਏ ਹੋਰ ਦੇਣ ਦਾ ਭਰੋਸਾ ਦਿਵਾਇਆ ਸੀ।
ਇਸ ਖਿਡਾਰਨ ਦੀ ਅਪੀਲ ਨੂੰ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੇ ਜੋਰ ਸ਼ੋਰ ਨਾਲ ਉਠਾਇਆ ਸੀ। ਇਸ ਮੌਕੇ ਖਡਿਆਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਹੋਰਨਾ ਰਾਸ਼ਟਰੀ ਖਿਡਾਰੀਆ ਦੀ ਸਾਰ ਲੈਣ ਦੀ ਅਪੀਲ ਵੀ ਕੀਤੀ। ਹਰਦੀਪ ਕੌਰ ਨੂੰ ਵਿਸ਼ਵ ਪੱਧਰੀ ਖੇਡਾਂ ਲਈ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸੰਜੀਵ ਬਾਂਸਲ ਐੱਮ ਡੀ ਬਾਂਸਲ ਗਰੁੱਪਜ, ਕੋਚ ਬੁੱਧ ਸਿੰਘ ਭੀਖੀ, ਮੱਖਣ ਸਿੰਘ ਐਮ ਸੀ ਭੀਖੀ, ਕੋਚ ਗੁਰਮੇਲ ਸਿੰਘ ਦਿੜਬਾ, ਮਨਜੀਤ ਸਟੂਡੀਓ ਲਹਿਰਾਗਾਗਾ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly