HOME ਕਰਨ ਚੌਹਾਨ ਸ਼ਾਹ ਸੁਲਤਾਨ ਕਲੱਬ ਵੱਲੋਂ ਵਿਸ਼ੇਸ਼ ਸਨਮਾਨਿਤ

ਕਰਨ ਚੌਹਾਨ ਸ਼ਾਹ ਸੁਲਤਾਨ ਕਲੱਬ ਵੱਲੋਂ ਵਿਸ਼ੇਸ਼ ਸਨਮਾਨਿਤ

2
ਕੈਪਸ਼ਨ-ਕਰਨ ਚੌਹਾਨ ਨੂੰ ਸਨਮਾਨਿਤ ਕਰਦੇ ਹੋਏ ਸੁਖਦੇਵ ਸਿੰਘ ਜੱਜ ਤੇ ਹੋਰ

ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਹਨ ਕਰਨ ਚੌਹਾਨ 

ਕਪੂਰਥਲਾ  (ਸਮਾਜ ਵੀਕਲੀ)  ( ਕੌੜਾ)- ਸ਼ਾਹ  ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ (ਰਜਿ) ਸੁਲਤਾਨਪੁਰ ਲੋਧੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪੀਰ ਬਾਬਾ ਸਖ਼ੀ ਸ਼ਾਹ ਸੁਲਤਾਨ ਜੀ ਦੇ ਆਸ਼ੀਰਵਾਦ ਦੇ ਨਾਲ ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ ਕਰਵਾਏ ਜਾ ਰਹੇ 22ਵੇ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਕਰਾਉਣ ਚ ਸ਼ੁਰੂ ਤੋਂ ਅੰਤ ਤੱਕ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 3 ਤੋਂ ਸੀਨੀਅਰ ਆਗੂ ਕਰਨ ਚੌਹਾਨ ਦਾ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ , ਸੁਖਦੇਵ ਸਿੰਘ ਜੱਜ,ਮੀਤ ਪ੍ਰਧਾਨ ਅੰਗਰੇਜ ਸਿੰਘ ਜੱਜ ,ਐਂਟੀ ਡਰੱਗ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ, ਨਵਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨਾਂ ਵੱਲੋਂ ਟੂਰਨਾਮੈਂਟ ਲਈ ਕੀਤੀ ਗਈ ਦਿਨ ਰਾਤ ਅਣਥੱਕ ਮਿਹਨਤ ਲਈ ਧੰਨਵਾਦ ਕੀਤਾ ਗਿਆ। ਮੁੱਖ ਮਹਿਮਾਨ ਗਗਨਦੀਪ ਸਿੰਘ ਤੇ ਪ੍ਰਧਾਨ ਜਤਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਕਰਨ ਚੌਹਾਨ ਸਮਾਜ ਸੇਵਾ, ਖੇਡਾਂ ਅਤੇ ਸਿੱਖਿਆ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ ਤੇ ਨਾਲ ਹੀ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਤੇ ਕੁਲਵਿੰਦਰ ਸਿੰਘ ਜੱਜ, ਦਲਜੀਤ ਸਿੰਘ ,ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ ਗੁਰਾਇਆ, ਚਤਰ ਸਿੰਘ, ਜਸਬੀਰ ਸਿੰਘ ਮਰਵਾਹਾ,ਰਣਜੀਤ ਸਿੰਘ ਸੈਣੀ, ਨਿਰਮਲ ਸਿੰਘ ,ਯਸ਼ ਥਿੰਦ, ਰਜੇਸ਼ ਕੁਮਾਰ ਰਾਜੂ, ਕੁਲਜੀਤ ਸਿੰਘ, ਪ੍ਰਗਟ ਸਿੰਘ ਜੱਜ, ਹਰਜੀਤ ਸਿੰਘ, ਜਗਜੀਤ ਸਿੰਘ ਪੰਛੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਰਿਆਣਾ ਕਮੇਟੀ ਦਾ ਕੋਰਮ ਪੂਰਾ ਨਾ ਹੋਣ ਕਾਰਨ ਬਜ਼ਟ ਇਜਲਾਸ ਹੋਇਆ ਫੇਲ, ਝੀਂਡਾ ਦੇਵੇ ਤੁਰੰਤ ਅਸਤੀਫਾ – ਸ੍ਰ: ਨਲਵੀ
Next articleਬ੍ਰਿਟੇਨ ਦੀ ਸਰਗਰਮ ਭੂਮਿਕਾ ਨਾਲ ਅਮਰੀਕਾ ਵੱਲੋਂ ‘ਸ਼ੈਡੋ ਫਲੀਟ’ ਟੈਂਕਰ ’ਤੇ ਘੇਰਾ, ਰੂਸ ਨੇ ਪਣਡੁੱਬੀ ਅਤੇ ਜਲ ਸੈਨਾ ਜਹਾਜ਼ ਉਤਾਰੇ