HOME ਬ੍ਰਿਟੇਨ ਦੀ ਸਰਗਰਮ ਭੂਮਿਕਾ ਨਾਲ ਅਮਰੀਕਾ ਵੱਲੋਂ ‘ਸ਼ੈਡੋ ਫਲੀਟ’ ਟੈਂਕਰ ’ਤੇ ਘੇਰਾ,...

ਬ੍ਰਿਟੇਨ ਦੀ ਸਰਗਰਮ ਭੂਮਿਕਾ ਨਾਲ ਅਮਰੀਕਾ ਵੱਲੋਂ ‘ਸ਼ੈਡੋ ਫਲੀਟ’ ਟੈਂਕਰ ’ਤੇ ਘੇਰਾ, ਰੂਸ ਨੇ ਪਣਡੁੱਬੀ ਅਤੇ ਜਲ ਸੈਨਾ ਜਹਾਜ਼ ਉਤਾਰੇ

1
ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਉੱਤਰੀ ਅਟਲਾਂਟਿਕ ਮਹਾਸਾਗਰ ’ਚ ਅਮਰੀਕਾ, ਬ੍ਰਿਟੇਨ ਅਤੇ ਰੂਸ ਦਰਮਿਆਨ ਤਣਾਅ ਗੰਭੀਰ ਰੂਪ ਧਾਰ ਚੁੱਕਾ ਹੈ। ਰਿਪੋਰਟਾਂ ਅਨੁਸਾਰ ਬ੍ਰਿਟੇਨ ਦੀ ਸਹਾਇਤਾ ਨਾਲ ਅਮਰੀਕਾ ਨੇ ਰੂਸੀ ਸੁਰੱਖਿਆ ਹੇਠ ਚੱਲ ਰਹੇ ਇਕ ਸ਼ੱਕੀ ‘ਸ਼ੈਡੋ ਫਲੀਟ’ ਤੇਲ ਟੈਂਕਰ ’ਤੇ ਘੇਰਾ ਕੱਸ ਦਿੱਤਾ ਹੈ, ਜਿਸ ਕਾਰਨ ਵਿਸ਼ਵ ਪੱਧਰ ’ਤੇ ਰਣਨੀਤਿਕ ਹਾਲਾਤਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਜਾਣਕਾਰੀ ਮੁਤਾਬਕ, ਇਹ ਟੈਂਕਰ ਕਈ ਹਫ਼ਤਿਆਂ ਤੋਂ ਅਮਰੀਕੀ ਨਿਗਰਾਨੀ ਹੇਠ ਸੀ ਅਤੇ ਇਸ ’ਤੇ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਬਚ ਕੇ ਤੇਲ ਦੀ ਢੁਆਈ ਕਰਨ ਦੇ ਦੋਸ਼ ਲਗੇ ਹੋਏ ਹਨ। ਅਮਰੀਕਾ ਦਾ ਦਾਅਵਾ ਹੈ ਕਿ ਇਹ ਜਹਾਜ਼ ਪਾਬੰਦੀਆਂ ਨੂੰ ਠੇਸ ਪਹੁੰਚਾਉਂਦੇ ਹੋਏ ਗੁਪਤ ਤਰੀਕਿਆਂ ਨਾਲ ਆਪਣੀ ਮੰਜਿਲ ਵੱਲ ਵਧ ਰਿਹਾ ਸੀ। ਇਸ ਕਾਰਨ ਅਮਰੀਕੀ ਫੌਜ ਨੇ ਇਸਨੂੰ ਰੋਕਣ ਲਈ ਵੱਡਾ ਸੈਨਾ ਅਭਿਆਨ ਸ਼ੁਰੂ ਕੀਤਾ। ਸੂਤਰਾਂ ਅਨੁਸਾਰ, ਇਸ ਕਾਰਵਾਈ ’ਚ ਬ੍ਰਿਟੇਨ ਨੇ ਅਹੰਕਾਰਪੂਰਕ ਭੂਮਿਕਾ ਨਿਭਾਈ, ਜਿੱਥੇ ਉਸ ਨੇ ਆਪਣੇ ਹਵਾਈ ਅਤੇ ਸਮੁੰਦਰੀ ਅੱਡੇ ਅਮਰੀਕੀ ਫੌਜ ਲਈ ਉਪਲਬਧ ਕਰਵਾਏ। ਬ੍ਰਿਟੇਨ ਦੀ ਇਸ ਸਹਾਇਤਾ ਨਾਲ ਅਮਰੀਕੀ ਜੰਗੀ ਜਹਾਜ਼ਾਂ ਅਤੇ ਨਿਗਰਾਨੀ ਹੈਲੀਕਾਪਟਰਾਂ ਨੇ ਟੈਂਕਰ ਦੀ ਹਰਕਤਾਂ ’ਤੇ ਨਜ਼ਰ ਰੱਖੀ ਅਤੇ ਸਮੁੰਦਰੀ ਘੇਰੇ ਨੂੰ ਮਜ਼ਬੂਤ ਕੀਤਾ। ਦੂਜੇ ਪਾਸੇ, ਟੈਂਕਰ ਨੂੰ ਅਮਰੀਕੀ ਘੇਰੇ ’ਚੋਂ ਬਚਾਉਣ ਲਈ ਰੂਸ ਵੱਲੋਂ ਇੱਕ ਪਣਡੁੱਬੀ ਅਤੇ ਕਈ ਜਲ ਸੈਨਾ ਦੇ ਜਹਾਜ਼ ਤਾਇਨਾਤ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਰੂਸੀ ਪੱਖ ਦਾ ਕਹਿਣਾ ਹੈ ਕਿ ਟੈਂਕਰ ਅੰਤਰਰਾਸ਼ਟਰੀ ਕਾਨੂੰਨਾਂ ਅਧੀਨ ਸਮੁੰਦਰੀ ਰਸਤੇ ’ਤੇ ਯਾਤਰਾ ਕਰ ਰਿਹਾ ਸੀ ਅਤੇ ਅਮਰੀਕੀ ਦਖ਼ਲਅੰਦਾਜ਼ੀ ਗੈਰ-ਕਾਨੂੰਨੀ ਹੈ। ਇਸ ਮਾਮਲੇ ਨੇ ਦੋਵਾਂ ਮਹਾਸਕਤੀਆਂ ਵਿਚਕਾਰ ਤਣਾਅ ਨੂੰ ਹੋਰ ਭੜਕਾ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਅਮਰੀਕਾ ਨੇ ਆਪਣੇ ਵਿਸ਼ੇਸ਼ ਬਲਾਂ ਦੀਆਂ ਟੀਮਾਂ ਨੂੰ ਬ੍ਰਿਟੇਨ ਰਾਹੀਂ ਮੈਦਾਨ ’ਚ ਉਤਾਰਿਆ ਹੈ ਅਤੇ ਹੈਲੀਕਾਪਟਰਾਂ ਦੁਆਰਾ ਟੈਂਕਰ ’ਤੇ ਉਤਰ ਕੇ ਇਸ ’ਤੇ ਕਬਜ਼ਾ ਕਰਨ ਦੀ ਯੋਜਨਾ ’ਤੇ ਵੀ ਕੰਮ ਕੀਤਾ ਗਿਆ। ਹਾਲਾਂਕਿ ਅਧਿਕਾਰਕ ਤੌਰ ’ਤੇ ਇਸ ਸਬੰਧੀ ਪੂਰੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ, ਪਰ ਸਮੁੰਦਰੀ ਖੇਤਰ ’ਚ ਭਾਰੀ ਫੌਜੀ ਹਲਚਲ ਦਰਜ ਕੀਤੀ ਗਈ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਦੀ ਖੁੱਲ੍ਹੀ ਸਹਾਇਤਾ ਨਾਲ ਅਮਰੀਕਾ ਦਾ ਇਹ ਕਦਮ ਰੂਸ ਲਈ ਸਖ਼ਤ ਸੰਦੇਸ਼ ਹੈ। ਇਸ ਘਟਨਾ ਨਾਲ ਨਾ ਸਿਰਫ਼ ਅਮਰੀਕਾ-ਰੂਸ ਸੰਬੰਧਾਂ ’ਚ ਖਿੱਚ ਵਧੀ ਹੈ, ਸਗੋਂ ਨਾਟੋ ਦੇਸ਼ਾਂ ਅਤੇ ਰੂਸ ਵਿਚਕਾਰ ਵੀ ਟਕਰਾਅ ਦੇ ਆਸਾਰ ਮਜ਼ਬੂਤ ਹੋ ਗਏ ਹਨ। ਵਿਸ਼ਵ ਭਰ ਦੀ ਨਜ਼ਰ ਹੁਣ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਇਹ ਸਮੁੰਦਰੀ ਟਕਰਾਅ ਅੱਗੇ ਚੱਲ ਕੇ ਕਿਸ ਰੁਖ਼ ਵੱਲ ਜਾਂਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਰਨ ਚੌਹਾਨ ਸ਼ਾਹ ਸੁਲਤਾਨ ਕਲੱਬ ਵੱਲੋਂ ਵਿਸ਼ੇਸ਼ ਸਨਮਾਨਿਤ
Next articleਅਦਾਲਤ ਵੱਲੋਂ ਮਨੁੱਖੀ ਤਸਕਰੀ ਗਿਰੋਹ ਨੂੰ ਵੱਡਾ ਝਟਕਾ, ਕਿਸ਼ਤੀਆਂ–ਇੰਜਣ ਸਪਲਾਈ ਕਰਨ ਵਾਲੇ ਨੂੰ 11 ਸਾਲ ਕੈਦ