HOME ਹਰਿਆਣਾ ਕਮੇਟੀ ਦਾ ਕੋਰਮ ਪੂਰਾ ਨਾ ਹੋਣ ਕਾਰਨ ਬਜ਼ਟ ਇਜਲਾਸ ਹੋਇਆ ਫੇਲ,...

ਹਰਿਆਣਾ ਕਮੇਟੀ ਦਾ ਕੋਰਮ ਪੂਰਾ ਨਾ ਹੋਣ ਕਾਰਨ ਬਜ਼ਟ ਇਜਲਾਸ ਹੋਇਆ ਫੇਲ, ਝੀਂਡਾ ਦੇਵੇ ਤੁਰੰਤ ਅਸਤੀਫਾ – ਸ੍ਰ: ਨਲਵੀ

1
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਬਾਕਾਇਦਾ ਅੱਜ 7 ਜਨਵਰੀ 2026 ਦਾ ਬਜ਼ਟ ਇਜਲਾਸ ਰੱਖਿਆ ਹੋਇਆ ਸੀ ਜਿਸ ਵਿੱਚ ਸਿਰਫ਼ 28 ਮੈਂਬਰ ਪੁੱਜੇ ਸਨ ਪਰ ਕੋਰਮ 33 ਮੈਂਬਰ ਸਾਹਿਬਾਨ ਦੀ ਹਾਜ਼ਰੀ ਨਾਲ ਪੂਰਾ ਹੁੰਦਾ ਹੈ । ਕੋਰਮ ਪੂਰਾ ਨਾ ਹੋਣ ਦੇ ਕਾਰਨ ਅੱਜ ਦਾ ਬਜ਼ਟ ਇਜਲਾਸ ਫੇਲ ਹੋ ਗਿਆ । ਹਰਿਆਣਾ ਕਮੇਟੀ ਦੇ ਸੀਨੀਅਰ ਮੈਂਬਰ ਸ੍ਰ: ਦੀਦਾਰ ਸਿੰਘ ਨਲਵੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦੀ ਇੱਕ ਹੰਗਾਮੀ ਮੀਟਿੰਗ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਹੋਈ ਜਿਸ ਵਿੱਚ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀਆਂ ਬੇਨਿਯਮੀਆਂ ਤੇ ਆਪਹੁਦਰੀਆਂ ਦੇ ਕਾਰਨ ਝੀਂਡਾ ਆਪਣਾ ਮੈਂਬਰ ਸਾਹਿਬਾਨਾਂ ਵਿੱਚੋਂ ਬਹੁਮੱਤ ਗਵਾ ਚੁੱਕਾ ਹੈ ਜਿਸ ਕਰਕੇ ਉਸਦੀਆਂ ਤਿੰਨ ਐਗਜ਼ੈਕਟਿਵ ਮੀਟਿੰਗਾਂ ਅਤੇ ਤਿੰਨ ਜਰਨਲ ਇਜਲਾਸ ਫੇਲ ਹੋ ਚੁੱਕੇ ਹਨ।  ਅੱਜ ਦਾ ਰੱਖਿਆ ਹੋਇਆ ਜਰਨਲ ਹਾਊਸ ਵੀ ਕੋਰਮ ਪੂਰਾ ਨਾ ਹੋਣ ਕਾਰਨ ਫੇਲ ਹੋ ਚੁੱਕਾ ਹੈ । ਝੀਡਾਂ ਨੇ ਬਜ਼ਟ ਇਜਲਾਸ ਇਹ ਕਹਿ ਕੇ ਪਾਸ ਕਰਦਿਆਂ ਕਿਹਾ ਕਿ ਬਾਕੀ ਮੈਂਬਰ ਸਾਹਿਬਾਨਾਂ ਦੇ ਘਰਾਂ ਵਿੱਚ ਜਾ ਕੇ ਸਾਈਨ ਕਰਵਾ ਲਏ ਜਾਣਗੇ ਅਤੇ ਸਾਈਨਾਂ ਦੀ ਆਸਪੁਰ ਬਜ਼ਟ ਪਾਸ ਕਰਨ ਦਾ ਐਲਾਨ ਕਰ ਦਿੱਤਾ । ਜਦੋਂ ਕਿ ਗੁਰਦੁਆਰਾ ਐਕਟ 2014 ਅਨੁਸਾਰ ਐਸੀ ਕੋਈ ਵੀ ਮਦ ਨਹੀਂ ਹੈ ਕਿ ਜਰਨਲ ਇਜਲਾਸ ਵਿੱਚ ਪੁੱਜੇ ਮੈਂਬਰਾਂ ਤੋਂ ਬਿਨਾਂ ਘਰਾਂ ਵਿੱਚ ਜਾ ਕੇ ਸਾਈਨ ਕਰਾ ਕੇ ਮੈਂਬਰਾਂ ਦਾ ਕੋਰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।  ਨਾਢਾ ਸਾਹਿਬ ਵਿਖੇ ਹੋਈ ਹਰਿਆਣਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦੀ ਮੀਟਿੰਗ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਬਜ਼ਟ ਇਜਲਾਸ ਫੇਲ ਹੋਣ ਕਾਰਨ ਜਗਦੀਸ਼ ਸਿੰਘ ਝੀਂਡਾ ਨੈਤਿਕਤਾ ਦੇ ਆਧਾਰ ਪੁਰ ਤੁਰੰਤ ਅਸਤੀਫਾ ਦੇਵੇ । ਅੱਜ ਦੀ ਮੀਟਿੰਗ ਵਿੱਚ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਮਾਨ ਅੰਤ੍ਰਿੰਗ ਮੈਂਬਰ, ਤਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ, ਦੀਦਾਰ ਸਿੰਘ ਨਲਵੀ, ਜੋਗਾ ਸਿੰਘ ਯਮੁਨਾਨਗਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ, ਬੀਬੀ ਕਪੂਰ ਸਿੰਘ ਸੌਂਕੜਾ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੁਰਪਾਲ ਸਿੰਘ ਗੋਰਾ ਐਲਨਾਬਾਦ, ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ, ਮੇਅਰ ਭੁਪਿੰਦਰ ਸਿੰਘ ਪਾਣੀਪਤ, ਰਜਿੰਦਰ ਸਿੰਘ ਬਰਾੜਾ, ਗੁਰਤੇਜ ਸਿੰਘ ਅੰਬਾਲਾ, ਜਥੇਦਾਰ ਬਲਦੇਵ ਸਿੰਘ ਹਾਬੜੀ, ਬੀਬੀ ਅਮਨਦੀਪ ਕੌਰ ਟੋਹਾਣਾ, ਸਵਰਨ ਸਿੰਘ ਬੁੱਗਾ ਟਿੱਬੀ ਪੰਚਕੂਲਾ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਮਜ਼ਦੂਰ ਆਗੂ ਮਲੌਦ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਮੁਜ਼ਾਹਰਾ ਕਰਨ ਦਾ ਐਲਾਨ
Next articleਕਰਨ ਚੌਹਾਨ ਸ਼ਾਹ ਸੁਲਤਾਨ ਕਲੱਬ ਵੱਲੋਂ ਵਿਸ਼ੇਸ਼ ਸਨਮਾਨਿਤ