HOME ਕਰਮਜੋਤ ਕੌਰ ਦਸਵੀਂ ਸੀ ਬੀ ਐੱਸ ਈ ਦੀ ਪ੍ਰੀਖਿਆ ਵਿੱਚੋਂ 88 ਪ੍ਰਤੀਸ਼ਤ...

ਕਰਮਜੋਤ ਕੌਰ ਦਸਵੀਂ ਸੀ ਬੀ ਐੱਸ ਈ ਦੀ ਪ੍ਰੀਖਿਆ ਵਿੱਚੋਂ 88 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਵਿੱਚੋਂ ਰਹੀ ਅੱਵਲ

2
ਕਰਮਜੋਤ ਕੌਰ

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )- ਬ੍ਰਿਟਿਸ਼ ਸਿੱਖ ਸਕੂਲ ਖੋਜੇਵਾਲ ਦੀ ਵਿਦਿਆਰਥਣ ਕਰਮਜੋਤ ਕੌਰ  ਦੱਸਵੀਂ ਸੀ ਬੀ ਐੱਸ ਈ ਦੀ ਪ੍ਰੀਖਿਆ ਵਿੱਚੋਂ 88 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਵਿੱਚੋਂ ਅੱਵਲ ਰਹੀ।  ਕਰਮਜੀਤ ਕੌਰ ਪੁੱਤਰੀ ਸ਼੍ਰੀ ਸੁਖਜਿੰਦਰ ਸਿੰਘ ਢੋਲਣ ਪੰਜਾਬੀ ਅਧਿਆਪਕ ਸਰਕਾਰੀ ਮਿਡਲ ਸਕੂਲ ਭੇਟ ਨੇ ਮਾਰਚ 2026 ਦੀ ਦਸਵੀਂ ਜਮਾਤ ਦੀ ਹੋਈ ਪ੍ਰੀਖਿਆ ਵਿੱਚੋਂ 88 ਪ੍ਰਤੀਸ਼ਤ ਨੰਬਰ ਲੈ ਕੇ ਪੂਰੀ ਜਮਾਤ ਵਿੱਚ ਅਵੱਲ ਦਰਜੇ ਤੇ ਆਈ ਹੈ। ਇਸ ਮੌਕੇ ਧੀ ਰਾਣੀ ਕਰਮਜੋਤ ਕੌਰ ਨੂੰ ਸਕੂਲ ਪ੍ਰਿੰਸੀਪਲ , ਸਮੂਹ ਸਟਾਫ ਅਤੇ ਅਧਿਆਪਕ ਦਲ ਦੇ ਆਗੂਆਂ ਅਤੇ ਮੈਂਬਰਾਂ ਨੇ ਮੁਬਾਰਕਾਂ ਦਿੰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਕਰਮਜੋਤ ਕੌਰ ਦੀ ਇਸ ਸਫਲਤਾ ਤੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਰਾਜੇਸ਼ ਕੁਮਾਰ ਜੌਲੀ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟ ਅਮਰਜੀਤ ਸੰਧੂ ਚੱਠਾ ਹਰਦੇਵ ਸਿੰਘ ਖਾਨੋਵਾਲ ਆਦਿ ਨੇ ਵਧਾਈਆਂ ਦਿੱਤੀਆਂ। ਉਸਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article**व्यंग्य – “कर-कर लंबे हाथ..!”**
Next articleਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਗੈਸ ਪਾਈਪਲਾਈਨ ਵਿੱਚ ਵੱਡਾ ਧਮਾਕਾ, 8 ਲੋਕਾਂ ਦੀ ਮੌਤ, ਕਈ ਜ਼ਖਮੀ