ਕਰਮਜੀਤ ਸਿੰਘ ਪਟਵਾਰੀ ਦੀ ਸੇਵਾ ਮੁਕਤੀ ਮੌਕੇ ਸਮਾਰੋਹ ਆਯੋਜਿਤ ਕਰਮਜੀਤ ਸਿੰਘ ਪਟਵਾਰੀ ਨੇ ਆਪਣੀ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆਂ – ਤਹਿਸੀਲਦਾਰ

ਕਪੂਰਥਲਾ, (ਸਮਾਜ ਵੀਕਲੀ)( ਕੌੜਾ)- ਕਰਮਜੀਤ ਸਿੰਘ ਪਟਵਾਰੀ ਦੀ ਸੇਵਾ  ਮੁਕਤੀ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਰੋਹ ਤਹਿਸੀਲ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਤਹਿਸੀਲਦਾਰ ਵਰਿੰਦਰ ਭਾਟੀਆ ਤੇ ਰਿਟਾਇਰਡ ਤਹਿਸਲਦਾਰ ਤਰਸੇਮ ਸਿੰਘ ਨੇ ਵੀ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਕਰਮਜੀਤ ਸਿੰਘ ਪਟਵਾਰੀ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਦੁਆਰਾ ਮਾਲ ਵਿਭਾਗ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ  ਸੇਵਾਵਾਂ ਤੇ ਬੋਲਦਿਆਂ ਹੋਇਆ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਕਿਹਾ ਕਿ ਕਰਮਜੀਤ ਸਿੰਘ ਨੇ ਸੁਲਤਾਨਪੁਰ ਤਹਿਸੀਲ ਦੇ ਵੱਖ-ਵੱਖ ਹਲਕਿਆਂ ਅੰਦਰ ਬਤੌਰ ਪਟਵਾਰੀ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਆਪਣੀਆਂ ਡਿਊਟੀ ਨੂੰ ਪੂਰੀ ਹੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ। ਉਨਾਂ ਨੇ ਪਟਵਾਰੀ ਕਰਮਜੀਤ ਸਿੰਘ ਦੀ ਸੇਵਾ ਮੁਕਤੀ ਮੌਕੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪਟਵਾਰੀ ਕਰਮਜੀਤ ਸਿੰਘ ਦੀਆਂ ਵਧੀਆ ਸੇਵਾਵਾਂ ਤੇ ਤਰਸੇਮ ਸਿੰਘ ਸੇਵਾ ਮੁਕਤ ਤਹਿਸੀਲਦਾਰ ਨੇ ਵੀ ਰੋਸ਼ਨੀ ਪਾਈ।ਇਸ ਸਮਾਰੋਹ ਦੌਰਾਨ

ਕਰਮਜੀਤ ਸਿੰਘ ਪਟਵਾਰੀ ਨੂੰ  ਤਰਸੇਮ ਸਿੰਘ, ਰਾਜੀਵ ਖੰਨਾ ਕਾਨੂੰਗੋ ਮਨੋਹਰ ਸਿੰਘ ਕਾਨੂੰਗੋ , ਪਟਵਾਰੀ ਲਵਪ੍ਰੀਤ ਸਿੰਘ ਸੁਖਦੇਵ ਸਿੰਘ ,ਸੁਖਜੀਤ ਸਿੰਘ,ਕਰਮ ਸਿੰਘ  ਦਫ਼ਤਰ ਕਨੂੰਨਗੋ, ਆਦਿ ਤੋਹਫ਼ੇ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਰਾਜਬੀਰ ਸਿੰਘ,ਇੰਦਰਜੀਤ ਸਿੰਘ, ਸੁਨੀਲ਼ ਗੌੜ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ, ਬਲਵਿੰਦਰ ਸਿੰਘ ਸੈਦਪੁਰ ਅਰਜ਼ੀ ਨਵੀਸ,ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਸਵਰਨਪਾਲ ਸਿੰਘ, ਜਸਕਰਨ ਥਾਪਰ,  ਸੁਮਿਤ ਸੈਨੀਵਾਲ ,ਹਰਕਰਨ ਸਿੰਘ, ਸੁਖਵਿੰਦਰ ਰਾਮ, ਕਾਨੂੰਨਗੋ ਬਨਾਰਸੀ ਸਿੰਘ,  ਅਮਰ ਸਿੰਘ ਰਿਟਾਇਰ ਏ ਐਸ਼ ਆਈ, ਗਿਆਨ ਸਿੰਘ ਏ ਐਸ ਆਈ, ਚਤਰ ਸਿੰਘ ਰੀਡਰ, ਹਰਪ੍ਰੀਤ ਸਿੰਘ ਆਰ ਸੀ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਕੰਵਰਸ਼ਾਮ ਸਿੰਘ , ਅਰਸ਼ਦੀਪ ਸਿੰਘ , ਹਰਪਿੰਦਰ ਸਿੰਘ ਲਾਲੀ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੋਕ ਕਵੀ ਤੇ ਦਰਬਾਰੀ ਕਵੀ
Next articleਭਾਰੀ ਬਾਰਸ਼ ਦੇ ਬਾਵਜੂਦ ਬੀ ਕੇ ਯੂ ਪੰਜਾਬ ਵੱਲੋਂ ਟੋਲ ਪਲਾਜ਼ਾ ਤੇ ਧਰਨਾ ਜਾਰੀ, ਗੁਰਜੰਟ ਸਿੰਘ ਸਾਥੀਆਂ ਸਮੇਤ ਡਟੇ