
ਖੇੜੀ ਝਮੇੜੀ ਸਕੂਲ ਦੇ ਬਾਲ ਕਲਾਕਾਰਾਂ ਨਿਭਾਈ ਅਹਿਮ ਭੂਮਿਕਾ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਬੱਚਿਆਂ ਤੇ ਨੌਜਵਾਨਾਂ ਲਈ ਉਸਾਰੂ ਗੀਤਾਂ ਲਈ ਜਾਣੇ ਜਾਂਦੇ ਮਾਸਟਰ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਦੀ ਲਿਖੀ ਤੇ ਨਿਰਦੇਸ਼ਨ ਕੀਤੀ ਫਿਲਮ ਕੈਨੇਡਾ ਵਿੱਚ ਹੋਏ 12ਵੇਂ “ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ” ਲਈ ਚੁਣੀ ਗਈ। “ਲੋਕ ਕੀ ਕਹਿਣਗੇ” ਨਾਂ ਦੀ ਇਸ ਫਿਲਮ ਵਿੱਚ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੇ ਬਾਲ ਕਲਾਕਾਰਾਂ ਗੁਰਦੇਵ ਸਿੰਘ ਅਤੇ ਮਾਹੀ ਨੇ ਖੂਬਸੂਰਤ ਕਲਾਕਾਰੀ ਕੀਤੀ ਹੈ। ਸੁਪਰੀਤ ਸ਼ਰਮਾ ਨੇ ਸਹਾਇਕ ਨਿਰਦੇਸ਼ਨ ਦਾ ਕਾਰਜ ਕੀਤਾ। ਸਟ੍ਰਾਬੇਰੀ ਹਿੱਲ ਲਾਇਬ੍ਰੇਰੀ, ਸਰੀ (ਕੈਨੇਡਾ) ਵਿਖੇ ਇਸ ਫਿਲਮ ਨੂੰ ਭਰਪੂਰ ਪ੍ਰਸੰਸਾ ਮਿਲ਼ੀ। ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਫਿਲਮ ਵਿੱਚ ਪੰਜਾਬੀਆਂ ਵੱਲੋਂ ਪ੍ਰਵਾਸ ਦੇ ਕਾਰਨ, ਪ੍ਰਵਾਸ ਦੀਆਂ ਸਮੱਸਿਆਵਾਂ ਅਤੇ ਪੰਜਾਬ ਵਿੱਚ ਰਹਿ ਗਏ ਬਜ਼ੁਰਗਾਂ ਦੀ ਹਾਲਤ ਆਦਿ ਵਿਸ਼ਿਆਂ ਨੂੰ ਬਾਖੂਬੀ ਛੋਹਿਆ ਹੈ। ਉਹਨਾਂ ਦਸਤਾਵੇਜੀ ਫਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਨਵਲਪ੍ਰੀਤ ਰੰਗੀ (ਕੈਨੇਡਾ) ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਫਿਲਮ ਮੇਲੇ ਵਿੱਚ ਭਾਗ ਲੈਣ ਲਈ ਪ੍ਰੇਰਿਆ। ਇਸ ਪ੍ਰਾਪਤੀ ਤੇ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੇ ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ, ਕਵਿਤਾ ਟਾਕ ਹਿੰਦੀ ਮਿਸਟ੍ਰੈੱਸ, ਸਰਿਤਾ ਗੁਪਤਾ ਐੱਸ,ਐੱਸ ਮਿਸਟ੍ਰੈੱਸ, ਖੇੜੀ-ਝਮੇੜੀ ਸਕੂਲ ਦੇ ਸਟਾਫ ਅਤੇ ਕਲਾ ਪ੍ਰੇਮੀਆਂ ਨੇ ਪੂਰੀ ਟੀਮ ਨੂੰ ਮੁਬਾਰਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਵਧੀਆਂ ਪੇਸ਼ਕਾਰੀਆਂ ਦੀ ਕਾਮਨਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj





