ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੋਮਵਾਰ ਦੀ ਸਵੇਰ ਨੂੰ ਹੋਈ ਗੋਲੀਬਾਰੀ ਨੇ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਚਾਹੇ ਹੋਈ। ਇਸ ਗੋਲਾਬਾਰੀ ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰੰਤੂ ਜਨਤਾ ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਖਾਸਕਰ ਸ਼ਹਿਰ ਦੇ ਸ਼ਾਹੂਕਾਰ ਅਤੇ ਰਸੁਖਦਾਰ ਲੋਕਾਂ ਚ ਕਾਫੀ ਦਹਿਸ਼ਤ ਦਾ ਮਾਹੌਲ ਫੈਲਿਆ ਹੋਇਆ ਹੈ। ਜਿਕਰਯੋਗ ਹੈ ਕਿ ਮਲਹੋਤਰਾ ਮੋਬਾਈਲ ਸ਼ੋ ਰੂਮ ਜੋ ਕਿ ਕਪੂਰਥਲਾ ਬਸ ਸਟੈਂਡ ਦੇ ਨੇੜੇ ਹੈ ਸੋਮਵਾਰ ਨੂੰ ਦੋ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਇਕਲ ਤੇ ਸਵਾਰ ਸਨ। ਸ਼ੋਰੂਮ ਮੁਲਾਜ਼ਿਮਾਂ ਵਲੋਂ ਸ਼ੋਰੂਮ ਖੋਲਣ ਦੇ ਤੁਰੰਤ ਬਾਦ ਹੀ ਉਹਨਾਂ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਕਰੀਬ 8-10 ਗੋਲੀਆਂ ਮੌਕੇ ਤੇ ਚਲਾਈਆਂ ਗਈਆਂ। ਜਿਸ ਵਿੱਚੋ 10 ਗੋਲੀਆਂ ਦੇ ਖਾਲੀ ਖੋਲ ਬਰਾਮਦ ਵੀ ਕਰ ਲਏ ਗਏ ਅਤੇ ਜਾਂਦੇ ਸਮੇਂ ਇਕ ਮੁਲਾਜ਼ਿਮ ਨੂੰ ਉਹ ਪਰਚੀ ਫੜਾ ਗਏ। ਜਿਸ ਵਿਚ ਹਰਿਆਣਾ ਦੇ ਇਕ ਗੈਂਗ ਵਲੋਂ 5 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ । ਗਨੀਮਤ ਇਹ ਰਹੀ । ਇਸ ਗੋਲੀਬਾਰੀ ਦੌਰਾਨ ਸ਼ੋਰੂਮ ਚ ਕੰਮ ਰਹੇ ਕਰੀਬ ਇਕ ਦਰਜਨ ਮੁਲਾਜ਼ਿਮ ਅਤੇ ਮਾਲਿਕ ਦੀ ਜਾਨ ਸੁਰੱਖਿਅਤ ਰਹੀ। ਇਹ ਸ਼ੋਰੂਮ ਸ਼ਹਿਰ ਦਾ ਮੁੱਖ ਮੋਬਾਈਲ ਸ਼ੋਰੂਮ ਹੈ ਅਤੇ ਐਥੇ ਰੋਜਾਨਾ ਸੈਂਕੜੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਹੁਣ ਤਿਓਹਾਰੀ ਸੀਜਨ ਚੱਲ
ਰਿਹਾ ਹੈ ਅਤੇ ਸ਼ੋਰੂਮ ਚ ਭੀੜ ਹੋਰ ਵੀ ਜਿਆਦਾ ਹੁੰਦੀ ਹੈ। ਮੌਕੇ ਤੇ ਪੁੱਜੀ ਪੁਲਿਸ ਨੇ ਜਾਂਚ ਪੜਤਾਲ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਪ੍ਰੰਤੂ ਸ਼ਹਿਰ ਚ ਲਾ ਐਂਡ ਆਰਡਰ ਕਿਤੇ ਨਾ ਕਿਤੇ ਢਿੱਲਾ ਪੈ ਚੁੱਕਾ ਹੈ। ਜਿਸਨੂੰ ਦੁਰੁਸਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਮੌਕੇ ਤੇ ਪੁੱਜੇ ਐਸ ਪੀ ਡਿਟੈਕਟਿਵ ਸਰਬਜੀਤ ਰਾਏ ਨੇ ਮੀਡਿਆ ਦੇ ਰੂਬਰੂ ਹੋਕੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵਲੋਂ ਸ਼ੋ ਰੂਮ ਅਤੇ ਆਲੇ ਦੁਆਲੇ ਦੀ ਸੀ ਸੀ ਟੀ ਵੀ ਫੁਟੇਜ਼ ਵੇਖੀ ਜਾ ਰਹੀ ਹੈ ਜਲਦ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly