ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਸ.ਸ.ਸ.ਸ. ਸਕੂਲ, ਰੋਪੜ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਅਵਿਸ਼ਕਾਰ ਅਭਿਆਨ (RAA):2025 ਤਹਿਤ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੇ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸੰਦੀਪ ਕੌਰ ਅਤੇ ਡੀ.ਆਰ.ਸੀ. ਵਿਪਨ ਕਟਾਰੀਆ ਦੀ ਨਿਗਰਾਨੀ ਵਿੱਚ ਲਗਾਈ ਗਈ। ਉਕਤ ਪ੍ਰਦਰਸ਼ਨੀ ਦੇ ਕੋਆਰਡੀਨੇਟਰ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਇਸ ਵਾਰ NCERT ਨਵੀਂ ਦਿੱਲੀ ਵੱਲੋਂ ਮੁੱਖ ਥੀਮ “Stem for viksit and atamnirbhar Bharat” ਰੱਖੀ ਗਈ ਸੀ। ਜਿਸ ਤਹਿਤ 07 ਸਬ-ਥੀਮਾਂ ਸਨ। ਇੱਥੇ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੇਜ਼ਬਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜ ਮਾਡਲਾਂ ਵਿੱਚ ਪਹਿਲਾ ਅਤੇ ਇੱਕ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਸਥਾਨ ‘ਤੇ ਆਉਣ ਵਾਲੇ ਭਾਗੀਦਾਰਾਂ ਨੂੰ 3100/- ਅਤੇ ਦੂਸਰੇ ਵਾਲ਼ਿਆਂ ਨੂੰ 2100/- ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਮਾਡਲਜ਼ ਦੀ ਤਿਆਰੀ ਜਵਤਿੰਦਰ ਕੌਰ (ਲੈਕ. ਬਾਇਓ), ਸੀਮਾ ਚੋਪੜਾ (ਲੈਕ. ਫਿਜਿਕਸ), ਰਾਜੇਸ਼ਵਰੀ (ਲੈਕ. ਕਮਿਸਟਰੀ), ਅਤੇ ਮਨਦੀਪ ਕੌਰ (ਲੈਕ. ਗਣਿਤ) ਵੱਲੋਂ ਕਰਵਾਈ ਗਈ ਸੀ। ਪ੍ਰਿੰਸੀਪਲ ਵੱਲੋਂ ਜੇਤੂਆਂ ਅਤੇ ਤਿਆਰੀ ਕਰਵਾਉਣ ਵਾਲ਼ੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸੂਬਾ ਪੱਧਰ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



