HOME ਕੰਵਰ ਇਕਬਾਲ ਸਿੰਘ ਆਪ ਦੇ ਆਬਜ਼ਰਵਰ ਜਲੰਧਰ ਅਰਬਨ ਨਿਯੁਕਤ

ਕੰਵਰ ਇਕਬਾਲ ਸਿੰਘ ਆਪ ਦੇ ਆਬਜ਼ਰਵਰ ਜਲੰਧਰ ਅਰਬਨ ਨਿਯੁਕਤ

2
 ਸਰਕਾਰ ਅਤੇ ਸੰਗਠਨ ਵਿਚਲੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ –  ਕੰਵਰ ਇਕਬਾਲ 
ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)– ਆਪ ਨੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜਬੂਤ ਕਰਦਿਆਂ ਹੋਇਆ 2027 ਦੀਆਂ ਚੋਣਾਂ ਵਾਸਤੇ ਤਿਆਰੀ ਖਿੱਚ ਦਿੱਤੀ ਹੈ ! ਆਮ ਆਦਮੀ ਪਾਰਟੀ ਵਿੱਚ ਦਿਨ ਰਾਤ ਕੰਮ ਕਰਨ ਵਾਲੇ ਸੀਨੀਅਰ ਲੀਡਰਾਂ ਨੂੰ ਵੱਖ-ਵੱਖ ਵਿੰਗਾਂ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ । ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਦਿੱਤੀਆਂ ਜਿੰਮੇਵਾਰੀਆਂ ਦੀ ਲੜੀ ਵਿੱਚ ਹਲਕਾ ਕਪੂਰਥਲਾ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮਾਂਤਰੀ ਕਵੀ ਵਜੋਂ ਪੂਰੀ ਦੁਨੀਆ ਵਿੱਚ ਜਾਣੇਂ ਜਾਂਦੇ, ਸ਼ਾਇਰ ਕੰਵਰ ਇਕਬਾਲ ਸਿੰਘ ਜੀ ਨੂੰ ਜਿੱਥੇ ਦੋ ਕੂ ਮਹੀਨੇ ਪਹਿਲਾਂ ਜ਼ਿਲ੍ਹਾ ਕਪੂਰਥਲਾ ਦੇ ਚਾਰਾਂ ਹਲਕਿਆਂ ਦੀ ਜਿੰਮੇਵਾਰੀ ਬਤੌਰ ਜ਼ਿਲਾ ਪ੍ਰਧਾਨ “ਆਪ” ਟ੍ਰੇਡ ਵਿੰਗ ਕਪੂਰਥਲਾ ਦੀ ਦਿੱਤੀ ਗਈ ਹੈ। ਉਥੇ ਹੀ ਪਾਰਟੀ ਵਾਸਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਵਾਲੇ ਸੀਨੀਅਰ ਲੀਡਰ ਕੰਵਰ ਇਕਬਾਲ ਸਿੰਘ ਜੀ ਨੂੰ ਹੋਰ ਵੱਡੀ ਜ਼ਿੰਮੇਵਾਰੀ ਦਿੰਦਿਆਂ ਹੋਇਆਂ ਜਲੰਧਰ ਅਰਬਨ ਤੋਂ ਆਬਜ਼ਰਵਰ ਨਿਯੁਕਤ ਕੀਤਾ ਹੈ।ਚੇਅਰਮੈਨ ਸ਼੍ਰੀ ਅਨਿਲ ਠਾਕੁਰ ਜੀ ਨੇ ਚੰਡੀਗੜ੍ਹ ਵਿਖੇ 17 ਸੈਕਟਰ ਵਿੱਚ ਸਥਿੱਤ ਆਪਣੇਂ ਦਫ਼ਤਰ ਵਿੱਚ ਕੰਵਰ ਇਕਬਾਲ ਸਿੰਘ ਜੀ ਨੂੰ ਇਸ ਨਵੀਂ ਜਿੰਮੇਵਾਰੀ ਦਾ ਨਿਯੁਕਤੀ ਪੱਤਰ ਦੇਂਦਿਆਂ ਹੋਇਆਂ ਦੱਸਿਆ ਕਿ ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਅਤੇ ਵਿਸ਼ਵ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਨੂੰ ਜਿੱਥੇ ਪਾਰਟੀ ਹਾਈਕਮਾਨ ਨੇ ਪੰਜਾਬ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ” ਵਿੱਚ ਬਤੌਰ ਮੈਂਬਰ ਸ਼ਾਮਿਲ ਕਰਕੇ ਬਹੁਤ ਹੀ ਵੱਡਾ ਮਾਣ ਬਖ਼ਸ਼ਿਆ ਹੋਇਆ ਹੈ। ਸੈਕਟਰ 26 ਵਿੱਚ ਸਥਿੱਤ ਪੰਜਾਬ ਸਟੇਟ ਕੌਂਸਲ ਦੇ ਦਫ਼ਤਰ ਅਧੀਨ ਪੂਰੇ ਪੰਜਾਬ ਦੇ ਸਕੂਲਾਂ, ਕਾਲਜਾਂ, ਟੈਕਨੀਕਲ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਇਤਿਆਦਿ ਅਦਾਰਿਆਂ ਦੀ ਅਗਵਾਈ ਕਰਨ ਵਾਲੇ “ਸਾਇੰਸ ਐਂਡ ਟੈਕਨੋਲੋਜੀ ਵਿਭਾਗ ਪੰਜਾਬ” ਦੀ ਗਵਰਨਿੰਗ ਬਾਡੀ ਵੱਲੋਂ ਗੂਗਲ ਤੇ ਪਾਈ ਹੋਈ ਲਿਸਟ ਮੁਤਾਬਿਕ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਬਤੌਰ ਪ੍ਰਧਾਨ, ਫਾਈਨਾਸ ਮਨਿਸਟਰ ਪੰਜਾਬ ਸ੍ਰ. ਹਰਪਾਲ ਸਿੰਘ ਚੀਮਾ ਜੀ ਬਤੌਰ ਵਾਈਸ ਪ੍ਰਧਾਨ ਅਤੇ ਬਾਕੀ ਬਹੁਤ ਸਾਰੇ ਕੈਬਨਿਟ ਮੰਤਰੀਆਂ ਸਮੇਤ ਕੰਵਰ ਇਕਬਾਲ ਸਿੰਘ ਜੀ ਵੀ ਕੈਬਨਿਟ ਰੈਂਕ ਤੇ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਹਨ। ਵਿਸ਼ੇਸ਼ ਤੌਰ ਤੇ ਇਹ ਵੀ ਵਰਨਣਯੋਗ ਹੈ ਕਿ ਸੂਬਾ ਸਰਕਾਰ ਨੇ ਉਰਦੂ ਅਕੈਡਮੀ ਪੰਜਾਬ ਦੀ 21 ਮੈਂਬਰੀ ਕਮੇਟੀ ਵਿੱਚ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਹੋਇਆ ਹੈ । ਪਾਰਟੀ ਨੇ ਸਮੇਂ-ਸਮੇਂ, ਜਦੋਂ-ਜਦੋਂ ਵੀ ਹਲਕਾ ਕਪੂਰਥਲਾ ਤੋਂ ਇਲਾਵਾ ਸੁਲਤਾਨਪੁਰ ਲੋਧੀ, ਜਲੰਧਰ, ਲੁਧਿਆਣਾ, ਸੰਗਰੂਰ, ਡੇਰਾ ਬਾਬਾ ਨਾਨਕ ਇਤਿਆਦਿ ਹਲਕਿਆਂ ਸਮੇਤ ਗੁਜਰਾਤ ਹਰਿਆਣਾ ਅਤੇ ਦਿੱਲੀ ਸਣੇਂ ਹੋਰ ਸੂਬਿਆਂ ਵਿੱਚ ਜਿੱਥੇ ਵੀ ਕੰਵਰ ਇਕਬਾਲ ਸਿੰਘ ਦੀ ਚੋਣ ਪ੍ਰਚਾਰ ਦੀ ਡਿਊਟੀ ਲਾਈ ਹੈ ਇਨ੍ਹਾਂ ਨੇ ਬੜੀ ਹੀ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਇਆ ਹੈ । ਪੰਜਾਬੀ ਸ਼ਾਇਰ ਵਜੋਂ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕੰਵਰ ਇਕਬਾਲ ਸਿੰਘ ਜੀ ਨੂੰ ਸਾਲ 2016 ਵਿੱਚ ਵੀ ਪਾਰਟੀ ਹਾਈਕਮਾਨ ਨੇ ਪੰਜਾਬ ਦੀ 5 ਮੈਂਬਰੀ ਸੱਭਿਆਚਾਰਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਸੀ ।ਸਾਲ 2021 ਵਿੱਚ ਨਗਰ ਕੌਂਸਲ ਕਪੂਰਥਲਾ ਦੀ ਇਲੈਕਸ਼ਨ ਵੇਲੇ ਪਾਰਟੀ ਨੇ ਕੰਵਰ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਪੁਸ਼ਪਿੰਦਰ ਸਿੰਘ ਨੂੰ ਸ਼ਹਿਰ ਦੇ ਦੋ ਵਾਰਡਾਂ ਵਿੱਚੋ ਚੋਣ ਮੈਦਾਨ ਵਿੱਚ ਉਤਾਰਿਆ ਸੀ । ਅਜਿਹਾ ਜਾਪਦਾ ਹੈ ਪਾਰਟੀ ਹਾਈਕਮਾਨ ਪਾਰਟੀ ਵਾਸਤੇ ਦਿਨ ਰਾਤ ਕੰਮ ਕਰਨ ਵਾਲੇ ਸਾਰੇ ਹੀ ਮਿਹਨਤੀ ਸਾਥੀਆਂ ਵੱਖ-ਵੱਖ ਜ਼ਿੰਮੇਵਾਰੀਆਂ ਦੇ ਕੇ ਆਪਣਾ ਸੰਗਠਨਾਤਮਕ ਢਾਂਚਾ ਮਜਬੂਤ ਕਰ ਰਹੀ ਹੈ। ਕੰਵਰ ਇਕਬਾਲ ਸਿੰਘ ਹੁਰਾਂ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਮਿਲੀ ਜਲੰਧਰ ਅਰਬਨ ਦੇ ਆਬਜ਼ਰਵਰ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleUNDERSTANDING DIABETES
Next article169ਵੇਂ ਸੂਬਾ ਪੱਧਰੀ ਅਬੈਕਸ ਮੁਕਾਬਲੇ ਵਿੱਚ ਬਰੇਨ-ਓ-ਬਰੇਨ, ਲਿਟਿਲ ਸਟਾਰ ਪਲੇਅ-ਵੇਅ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ