HOME 169ਵੇਂ ਸੂਬਾ ਪੱਧਰੀ ਅਬੈਕਸ ਮੁਕਾਬਲੇ ਵਿੱਚ ਬਰੇਨ-ਓ-ਬਰੇਨ, ਲਿਟਿਲ ਸਟਾਰ ਪਲੇਅ-ਵੇਅ ਸਕੂਲ ਦੇ...

169ਵੇਂ ਸੂਬਾ ਪੱਧਰੀ ਅਬੈਕਸ ਮੁਕਾਬਲੇ ਵਿੱਚ ਬਰੇਨ-ਓ-ਬਰੇਨ, ਲਿਟਿਲ ਸਟਾਰ ਪਲੇਅ-ਵੇਅ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

4
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ:- ਲੁਧਿਆਣੇ ਵਿਖੇ ਸੰਪੰਨ ਹੋਏ 169ਵੇਂ ਸੂਬਾ ਪੱਧਰੀ ਅਬੈਕਸ ਮੁਕਾਬਲੇ ਵਿੱਚ ਸਥਾਨਕ ਬਰੇਨ-ਓ-ਬਰੇਨ, ਲਿਟਿਲ ਸਟਾਰ ਪਲੇਅ-ਵੇਅ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੱਲਾਂ ਮਾਰੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਮਹੰਤ ਰਾਜਪਾਲ ਦਾਸ ਅਤੇ ਪਿ੍ਰੰ. ਆਰਤੀ ਮਹੰਤ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਦੇ ਵੱਖ ਸਕੂਲਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਸੀ, ਜਿੰਨ੍ਹਾਂ ਵਿੱਚ ਸਾਡੇ ਸਕੂਲ ਦੇ 15 ਵਿਦਿਆਰਥੀ ਸ਼ਾਮਲ ਸਨ। ਜਿੰਨ੍ਹਾਂ ਵਿੱਚੋਂ 6 ਬੱਚੇ ਚੈਮਪੀਅਨ, 6 ਗੋਲਡ ਮੈਡਲਿਸਟ ਅਤੇ 3 ਬੱਚੇ ਸਿਲਵਰ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ। ਜੇਤੂ ਵਿਦਿਆਰਥੀਆਂ ਵਿੱਚ ਅੰਗਦਜੋਤ ਸਿੰਘ, ਸੀਨਮ ਗੁਪਤਾ, ਹਰਸ਼ਿਲ ਪਰੂੂਥੀ, ਦਿਵਿਆਂਸ਼ੀ ਗੁਪਤਾ ਮਹਿਤਾਬ ਸਿੰਘ ਸਿੱਧੂ ਗੁਨਵੀ ਕਟਿਆਲ ਚੈਮਪੀਅਨ ਰਹੇ। ਹਾਰਦਿਕ ਉੱਪਲ, ਸਾਨਵੀ, ਯੋਗਿਤਾ, ਇਸ਼ਾਨ ਗੋਇਲ, ਏਕਨੂੂਰ ਕੌਰ,  ਗੋਲਡ ਮੈਡਲ ਟਾਪਰ ਰਹੇ, ਜਦਕਿ ਹਰਨੂੂਰ ਸਿੰਘ, ਹਰਸੀਰਤ ਕੌਰ ਅਤੇ ਦਿਲਨਾਜ਼ ਕਰ ਚੀਮਾਂ ਸਿਲਵਰ ਮੈਡਮ ਜੇਤੂ ਰਹੇ। ਡਾਇਰੈਕਟਰ ਮਹੰਤ ਰਾਜਪਾਲ ਅਤੇ ਪਿ੍ਰੰ. ਆਰਤੀ ਮਹੰਤ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੰਵਰ ਇਕਬਾਲ ਸਿੰਘ ਆਪ ਦੇ ਆਬਜ਼ਰਵਰ ਜਲੰਧਰ ਅਰਬਨ ਨਿਯੁਕਤ
Next articleअम्बेडकर की रिपब्लिकन विचारधारा को फिर से ज़िंदा करने की तत्काल ज़रूरत