HOME ਪੁਲਿਸ ਪੁਲਿਸ ਵਲੋਂ ਕੰਗਣਾ ਪੁਲ ਦੇ ਲਗਾਈ ਵਿਸ਼ੇਸ਼ ਨਾਕਾਬੰਦੀ ਆਉਣ ਜਾਣ ਵਾਲੇ...

ਪੁਲਿਸ ਪੁਲਿਸ ਵਲੋਂ ਕੰਗਣਾ ਪੁਲ ਦੇ ਲਗਾਈ ਵਿਸ਼ੇਸ਼ ਨਾਕਾਬੰਦੀ ਆਉਣ ਜਾਣ ਵਾਲੇ ਵਾਹਨਾਂ ਤੇ ਸ਼ੱਕੀਆ ਦੀ ਬਾਰੀਕੀ ਨਾਲ ਕੀਤੀ ਚੈਕਿੰਗ

2
ਨਸ਼ਿਆਂ ਨੂੰ ਠੱਲ ਪਾਉਣ ਲਈ ਲਗਾਤਾਰ ਜਾਰੀ ਰਹੇਗੀ  ਵਿਸ਼ੇਸ਼ ਨਾਕਾਬੰਦੀ :ਡੀਐਸਪੀ ਜਸਪ੍ਰੀਤ ਸਿੰਘ
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਅਤੇ  ਡੀਜੀਪੀ ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ  ਤਹਿਤ ਅਤੇ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਦੀ ਇਨ ਬਿਨਾ ਪਾਲਣਾ ਕਰਦੇ ਹੋਏ ਅੱਜ  ਥਾਣਾ ਸਿਟੀ ਬਲਾਚੌਰ  ਦੇ ਅਧੀਨ ਪੈਂਦੇ ਕੰਗਣਾ ਪੁੱਲ ਦੇ ਬਾਈਪਾਸ ਤੇ ਡੀ ਐਸ ਪੀ (ਹੈੱਡਕਵਾਟਰ) ਨਵਾਂਸ਼ਹਿਰ ਵਾਧੂ ਚਾਰਜ ਬਲਾਚੌਰ ਜਸਪ੍ਰੀਤ ਸਿੰਘ  ਅਤੇ ਐਸ ਐਚ ਓ ਇੰਸਪੈਕਟਰ ਰਾਜਪਰਵਿੰਦਰ ਕੌਰ ਦੀ  ਟੀਮ ਵਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ |  ਨਾਕਾਬੰਦੀ ਦੇ ਮੇਨ ਉਦੇਸ਼  ਨਸ਼ੇ ਦੀ ਸਪਲਾਈ ਚੇਨ ਨੂੰ  ਜੜ੍ਹੋਂ ਤੋਂ ਖਤਮ ਕਰਨਾ ਅਤੇ  ਨਸ਼ਾ ਤਸਕਰਾਂ ਤੇ ਸਪਲਾਇਰਾਂ ਨੂੰ  ਕਾਬੂ ਕਰਕੇ ਸਲਾਖਾਂ ਦੇ ਪਿੱਛੇ ਥਕੇਲਣਾ ਹੈ |  ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ  ਹਰ ਹਾਲਤ ਵਿੱਚ ਬਰਕਰਾਰ ਰੱਖਣਾ ਹੈ | ਅੱਜ ਟੀਮ ਦੇ ਵਲੋਂ ਹਰ ਆਉਣ ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ |  | ਡੀਐਸਪੀ ਜਸਪ੍ਰੀਤ ਸਿੰਘ  ਨੇ ਦੱਸਿਆ ਕਿ  ਇਹ ਨਾਕਾਬੰਦੀ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ | ਉਨ੍ਹਾਂ ਨੇ ਨਸ਼ੇ ਦੇ ਸੌਦਾਗਰਾਂ ਤੇ ਤਸਕਰਾਂ  ਨੂੰ  ਅਪੀਲ ਕੀਤੀ ਕਿ ਜਾ ਤਾਂ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾ ਫਿਰ ਇਲਾਕਾ ਛੱਡ ਜਾਣ ਕਿਸੇ ਵੀ ਨਸ਼ਾ ਤਸਕਰ ਤੇ ਸਪਲਾਇਰ ਨੂੰ  ਕਿਸੇ ਹੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ | ਹਰ ਆਉਣ ਜਾਣ ਵਾਲੇ ਵਾਹਨਾਂ ਦੇ ਸ਼ੱਕੀ ਲੋਕਾਂ ਦੀ ਬਾਰੀਕੀ ਨਾਲ ਚੈਕਿੰਗ ਲਗਾਤਾਰ ਜਾਰੀ ਰਹੇਗੀ | ਉਨ੍ਹਾਂ ਨੇ ਪਬਲਿਕ ਨੂੰ  ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਆਕਤੀ ਤੇ ਵਸਤੂ ਨੂੰ  ਹੱਥ ਨਾ ਲਗਾਉਣ ਇਸ ਸਬੰਧ ਤਰੁੰਤ ਪੁਲਿਸ ਨੂੰ  ਸੂਚਿਤ ਕਰਨ  | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ ਕੋਈ ਨਸ਼ਾ ਦੀ ਸਪਲਾਈ ਕਰਦਾ ਜੋ ਕਰਵਾਉਂਦਾ ਹੈ ਉਸ ਦੇ ਬਾਰੇ ਵੀ ਪੁਲਿਸ ਨੂੰ  ਸੂਚਿਤ ਕੀਤਾ ਜਾਵੇ ਦੱਸਣ ਵਾਲੇ ਦਾ ਨਾਮ ਤੇ ਪਤਾ ਬਿਲਕੁੱਲ ਗੁਪਤ ਰੱਖਿਆਂ ਜਾਵੇਗਾ |  ਉਨ੍ਹਾਂ ਪਬਲਿਕ ਨੂੰ  ਪੁਲਿਸ ਦੀ ਹਰ ਤਰਾ ਦੀ ਮਦਦ ਦੇਣ ਦੀ ਅਪੀਲ ਕੀਤੀ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਿਅਮਰਿੰਦਰ ਸਿੰਘ ਚਾਂਦਪੁਰੀ (ਰਿੰਕੂ ) ਪੋਜੇਵਾਲ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਦੀ ਅਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ
Next articleਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਨਿੱਘੀ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 17 ਲੱਖ ਦੀ ਗਰਾਂਟ ਜ਼ਾਰੀ