HOME ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਨਿੱਘੀ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 17 ਲੱਖ...

ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਨਿੱਘੀ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 17 ਲੱਖ ਦੀ ਗਰਾਂਟ ਜ਼ਾਰੀ

ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਂਦਿਆਂ ਪਿੰਡ ਨਿੱਘੀ ਦੀ ਗਰਾਮ ਪੰਚਾਇਤ ਨੂੰ 17 ਲੱਖ ਰੁਪਏ ਦੀ ਗਰਾਂਟ ਜ਼ਾਰੀ ਕੀਤੀ ਗਈ। ਉਹਨਾਂ ਪਿੰਡ ਨਿੱਘੀ ਵਿੱਚ ਪੀਣ ਵਾਲੇ ਪਾਣੀ ਦੇ ਟਿੱਊਬਵੈੱਲ ਵਾਸਤੇ 13 ਲੱਖ ਰੁਪਏ ਦੀ ਪਹਿਲੀ ਕਿਸ਼ਤ ਜ਼ਾਰੀ ਕੀਤੀ ਗਈ। 2 ਲੱਖ ਰੁਪਏ ਦੀ ਗਰਾਂਟ ਗੰਦੇ ਪਾਣੀ ਦੀ ਨਿਕਾਸੀ ਲਈ ਅਤੇ 2 ਲੱਖ ਰੁਪਏ ਦੀ ਗਰਾਂਟ ਬਾਬਾ ਬਾਲਕ ਨਾਥ ਜੀ ਦੇ ਮੰਦਰ ਨੂੰ ਜਾਣ ਵਾਲੀ ਗਲੀ ਵਾਸਤੇ ਦਿੱਤੀ ਗਈ। ਇਸ ਮੌਕੇ ਸਰਪੰਚ ਬਲਵੀਰ ਚੇਚੀ, ਕਾਬਲ ਸਿੰਘ ਚੇਚੀ, ਰਾਮ ਦਾਸ ਠੇਕੇਦਾਰ, ਰੂਪ ਲਾਲ ਚੇਚੀ, ਮੈਂਬਰ ਪੰਚਾਇਤ ਸੁਰਿੰਦਰ ਚੇਚੀ, ਦੇਵ ਰਾਜ ਮੀਲੂ, ਦਵਿੰਦਰ ਸੋਨੂੰ ਮੈਂਬਰ ਪੰਚਾਇਤ, ਬਾਬਾ ਰਾਮ ਪਾਲ ਚੇਚੀ ਅਤੇ ਹੋਰ ਪਿੰਡ ਵਾਸੀਆਂ ਨੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੁਲਿਸ ਪੁਲਿਸ ਵਲੋਂ ਕੰਗਣਾ ਪੁਲ ਦੇ ਲਗਾਈ ਵਿਸ਼ੇਸ਼ ਨਾਕਾਬੰਦੀ ਆਉਣ ਜਾਣ ਵਾਲੇ ਵਾਹਨਾਂ ਤੇ ਸ਼ੱਕੀਆ ਦੀ ਬਾਰੀਕੀ ਨਾਲ ਕੀਤੀ ਚੈਕਿੰਗ
Next articleਗੁਰੂ ਤੇਗ ਬਹਾਦਰ ਜੀ ਦੀ 350ਸਾਲਾਂ ਸ਼ਹੀਦੀ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਵੱਲੋਂ ਸਰਕਾਰੀ ਜਬਰ ਖਿਲਾਫ਼ ਕਨਵੈਨਸ਼ਨ ਅਤੇ ਰੋਸ਼ ਮੁਜਾਹਰਾ ।