HOME ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਿਅਮਰਿੰਦਰ ਸਿੰਘ ਚਾਂਦਪੁਰੀ (ਰਿੰਕੂ ) ਪੋਜੇਵਾਲ...

ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਿਅਮਰਿੰਦਰ ਸਿੰਘ ਚਾਂਦਪੁਰੀ (ਰਿੰਕੂ ) ਪੋਜੇਵਾਲ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਦੀ ਅਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ

5
 ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )   ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ  ਨੌਜਵਾਨ  ਸਰਗਰਮ ਆਗੂ ਅਤੇ  ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਿਅਮਰਿੰਦਰ ਸਿੰਘ ਚਾਂਦਪੁਰੀ( ਰਿੰਕੂ ) ਪੁੱਤਰ ਇੰਦਰਜੀਤ ਸਿੰਘ ਲੁੱਡੀ ਜੋ ਕਿ ਸਵਰਗੀ ਸ਼੍ਰੋਮਣੀ ਅਕਾਲੀ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਮਰਹੂਮ ਚੋਧਰੀ ਨੰਦ ਲਾਲ ਜੋ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਉਨ੍ਹਾਂ ਦੇ ਖਾਸ ਅਜੀਜ ਸਨ ਅਤੇ ਸਮਾਜ ਸੇਵਾ ਦੇ ਕੰਮਾ ਵਿੱਚ ਹਮੇਸ਼ਾ ਅੱਗੇ ਰਹਿੰਦੇ ਹਨ ਬਿਨਾਂ ਪੱਖਪਾਤ ਤੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਲੋੜਵੰਦ ਦਾ ਕੰਮ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਦੇ ਰਹੇ ਹਨ|  ਹਰਮਰਿੰਦਰ ਸਿੰਘ ਚਾਂਦਪੁਰੀ ਰਿੰਕੂ ਨੇ ਬਹੁਤ ਹੀ ਛੋਟੀ ਉਮਰ ਵਿਚ ਸਿਆਸਤ ਵਿਚ ਐਂਟਰੀ ਕਰਕੇ ਵੱਡੀਆਂ ਮੱਲਾਂ ਮਾਰੀਆ ਅਤੇ 2013 ਵਿੱਚ ਬਲਾਕ ਸੰਮਤੀ  ਮੈਂਬਰ ਜੋਨ  ਚਾਂਦਪੁਰ ਰੁੜਕੀ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਬਲਾਕ ਸੜੋਆ ਦੇ ਚੇਅਰਮੈਨ ਬਣੇ | ਉਨ੍ਹਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਵਿਚ ਵੀ ਵੱਡੇ ਯੋਗਦਾਨ ਪਾਏ ਗਏ ਅਤੇ ਕੋਰੋਨਾ ਕਾਲ ਵਿਚ ਉਨਾਂ ਵਲੋਂ ਕਰੋਨਾ ਪ੍ਰਭਾਵਿਤ ਮਰੀਜ਼ਾਂ ਅਤੇ ਲੋੜਵੰਦਾਂ ਦੀ ਕਾਫੀ ਮਦਦ ਕੀਤੀ ਗਈ ਅਤੇ ਪੀ. ਜੀ. ਆਈ. ਤੋਂ ਹਰ ਬੁੱਧਵਾਰ ਨੂੰ  ਮਰੀਜਾਂ ਦੀਆਂ ਦਵਾਈਆਂ ਲਿਆ ਕੇ ਘਰ ਘਰ ਪਹੁੰਚਾਈਆਂ  | ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੀ ਬੇਹਤਰੀ ਲਈ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ ਜਾ ਰਹੀ ਹੈ |  ਹਰਅਮਰਿੰਦਰ ਸਿੰਘ ਰਿੰਕੂ ਨੇ ਇਸ ਵਾਰ ਪੋਜੇਵਾਲ ਜੋਨ ਤੋਂ ਜਿਲ੍ਹਾਂ ਪ੍ਰੀਸ਼ਦ ਦੀ ਚੋਣ ਅਜ਼ਾਦ ਉਮੀਦਵਾਰ  ਦੇ ਤੌਰ ਤੇ ਲੜਨਣ ਦਾ ਐਲਾਨ ਕੀਤਾ ਹੈ। ਜਦਕਿ ਪੋਜੇਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਪੁੱਤਰ ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਕਰਨਵੀਰ ਕਟਾਰੀਆ ਨੂੰ ਜਿਲ੍ਹਾਂ ਪ੍ਰੀਸ਼ਦ ਦੀ ਚੋਣ ਲੜਾਉਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਦੇਖਣਾ ਇਹ ਹੋਵੇਗਾ ਕਿ ਬਾਕੀ  ਪਾਰਟੀਆਂ ਵਲੋਂ ਇਸ ਹੌਟ ਸੀਟ ਤੋਂ ਕਿਹੜੇ ਪ੍ਰਭਾਵਸ਼ਾਲੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ। ਅਤੇ ਇਸ ਦੀ ਜਿੱਤ ਦਾ ਸਿਹਰਾ ਕਿਸ ਪਾਰਟੀ ਦੇ ਉਮੀਦਵਾਰ ਦੇ ਸਿਰ ਤੇ ਬੰਨ੍ਹਿਆ ਜਾਵੇਗਾ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਿਲ੍ਹਾਂ ਕਾੰਨੂਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਵੱਲੋ ਨਵੀ ਕੋਰਟ ਕੰਪਲੈਕਸ, ਸ.ਭ.ਸ ਨਗਰ ਵਿੱਖੇ ਸੰਵਿਧਾਨ ਦਿਵਸ ਮਨਾਇਆ ਗਿਆ ।
Next articleਪੁਲਿਸ ਪੁਲਿਸ ਵਲੋਂ ਕੰਗਣਾ ਪੁਲ ਦੇ ਲਗਾਈ ਵਿਸ਼ੇਸ਼ ਨਾਕਾਬੰਦੀ ਆਉਣ ਜਾਣ ਵਾਲੇ ਵਾਹਨਾਂ ਤੇ ਸ਼ੱਕੀਆ ਦੀ ਬਾਰੀਕੀ ਨਾਲ ਕੀਤੀ ਚੈਕਿੰਗ