ਨਫ਼ਰਤੀ ਪੋਸਟ ਦੇ ਮਾਮਲੇ ’ਚ ਪੇਸ਼ ਹੋਣ ਲਈ ਕੰਗਣਾ ਨੇ ਹੋਰ ਸਮਾਂ ਮੰਗਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਸੋਸ਼ਲ ਮੀਡੀਆ ’ਤੇ ਨਫ਼ਰਤੀ ਪੋਸਟਾਂ ਪਾਉਣ ਦੇ ਮਾਮਲੇ ਵਿਚ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ-ਸਦਭਾਵਨਾ ਕਮੇਟੀ ਅੱਗੇ ਪੇਸ਼ ਹੋਣ ਲਈ ਅਦਾਕਾਰਾ ਕੰਗਣਾ ਰਣੌਤ ਨੇ ਹੋਰ ਸਮਾਂ ਮੰਗਿਆ ਹੈ। ਕਮੇਟੀ ਦੇ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਅਭਿਨੇਤਰੀ ਦੇ ਕਮੇਟੀ ਅੱਗੇ ਪੇਸ਼ ਹੋਣ ਦੀ ਅਗਲੀ ਤਰੀਕ ਬਾਅਦ ਵਿਚ ਐਲਾਨੀ ਜਾਵੇਗੀ। ਇਸ ਤੋਂ ਪਹਿਲਾਂ ਕਮੇਟੀ ਨੇ ਰਣੌਤ ਨੂੰ 6 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਕੰਗਨਾ ਨੇ ਇੰਸਟਾਗ੍ਰਾਮ ਉਤੇ ਇਹ ਪੋਸਟਾਂ ਪਾਈਆਂ ਸਨ। ਪੇਸ਼ ਨਾ ਹੋ ਸਕਣ ਲਈ ਅਦਾਕਾਰਾ ਨੇ ਨਿੱਜੀ ਤੇ ਪੇਸ਼ੇਵਰ ਰੁਝੇਵਿਆਂ ਦਾ ਹਵਾਲਾ ਦਿੱਤਾ। ਪਿਛਲੇ ਮਹੀਨੇ ਕਮੇਟੀ ਨੇ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਸ਼ਿਕਾਇਤਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਣੌਤ ਨੇ ਆਪਣੀ ਪੋਸਟ ਵਿਚ ਸਿੱਖ ਭਾਈਚਾਰੇ ਨੂੰ ‘ਖਾਲਿਸਤਾਨੀ ਅਤਿਵਾਦੀ’ ਕਿਹਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਕਤਲੇਆਮ: ਸੱਜਣ ਕੁਮਾਰ ਖ਼ਿਲਾਫ਼ ਇਕ ਹੋਰ ਕੇਸ ’ਚ ਦੋਸ਼ ਆਇਦ ਕਰਨ ਦੇ ਹੁਕਮ
Next articleਸ਼ਹੀਦ ਕਿਸਾਨਾਂ ਨੂੰ ਸੰਸਦ ਸ਼ਰਧਾਂਜਲੀ ਦੇਵੇ: ਹਰਸਿਮਰਤ