(ਸਮਾਜ ਵੀਕਲੀ)
ਤੂੰ ਕੁੜੀਏ ਬੜੀ ਸਿਆਣੀ ਸੀ।
ਜਿਉਣ ਜੋਗੀ ਸੀ, ਮਰ ਜਾਣੀ ਨੀ।
ਇੱਕ ਅਦਿੱਤਿਆ ਪੰਚੋਲੀ ਸੀ।
ਜਿਸ ਦੀ ਵਹੁਟੀ ਤੂੰ ਮੂੰਹ ਬੋਲੀ ਸੀ।
ਤੂੰ ਖੇਡਣਾ ਚਾਹਿਆ ਕੰਗਣਾ ਨੀ।
ਪਰ ਤੇਰਾ ਨਾਂ ਹੋਇਆ ਮੰਗਣਾ ਨੀ।
ਕਲਾਕਾਰ ਤੂੰ ਚੰਗੀ ਸੀ।
ਬੇਸ਼ੱਕ ਅੱਧੀ ਕੁਚੰਜੀ, ਨੰਗੀ ਸੀ।
ਜਦੋਂ ਤੂੰ ਫਿਲਮ ਬਣਾਉਂਦੀ ਸੀ।
ਸਿਨਮੇ ਵਿੱਚ ਧੁੰਮਾਂ ਪਾਉਂਦੀ ਸੀ।
ਕਿਸਾਨ ਮੋਰਚਾ ਲੱਗਾ ਸੀ।
ਤੇਰੇ ਤੇ ਲੱਗਾ ਧੱਬਾ ਸੀ।
ਤੂੰ ਬੀਬੀ ਅਵਾ ਤਵਾ ਕੁੱਝ ਬੋਲੀ ਸੀ।
ਔਰਤ ਜਾਤ ਦੀ ਇੱਜ਼ਤ ਰੋਲੀ ਸੀ।
ਤੂੰ ਚੱੜ ਕੇ ਟੇਟੇ ਮੋਦੀ ਦੇ।
ਸਣੇ ਮੀਡੀਏ ਗੋਦੀ ਦੇ।
ਦਾਦੀ ਵਰਗੀ ਮਾਂ ਨੂੰ ਤੂੰ।
ਸੌਂ ਰੁਪੈ ਦੀ ਬੋਲੀ ਸੀ।
ਤੇਰੀ ਗੱਲ ਦਾ ਮੁੱਲ ਪਿਆ।
ਜਿਵੇਂ ਮੱਕੀ ਨੂੰ ਦੋਧਾ ਗੁੱਲ ਪਿਆ।
ਮਾਲਕਾਂ ਤੇਰਾ ਮੁੱਲ ਪਾਇਆ।
ਪਹਾੜੋਂ ਤੈਨੂੰ ਐਮ ਪੀ ਬਣਾਇਆ।
ਪਰ ਅੰਦਰ ਤੇਰੇ ਗੰਦਾ ਛੱਪੜ ਸੀ।
ਤਾਹੀਉਂ ਤੂੰ ਖਾਧਾ ਥੱਪੜ ਸੀ।
ਜਦੋਂ ਦੀ ਬੀਬਾ ਤੂੰ ਇਸ ਰਾਹ ਤੁਰੀ।
ਫਿਲਮਾਂ ਤੇਰੀਆਂ ਨਾਲ ਹੁੰਦੀ ਅੱਤ ਬੁਰੀ।
ਹੁਣ ਤੂੰ ਜੋ ਮਰਜ਼ੀ ਬੋਲੀ ਜਾ।
ਪੇਟ ਘਰੋੜੀ ਖੋਹਲੀ ਜਾਂ।
ਫਿਲਮ ਤੇਰੀ ਹੁਣ ਕੋਈ ਚੱਲੇ ਨਾ।
ਸਿਆਸਤ ਤੇਰੀ ਕੋਈ ਝੱਲੇ ਨਾ।
ਤੇਜੱਸਵੀ ਦਾ ਤੇਜ ਵੀ ਮੱਠਾ ਨੀ।
ਐਮਰਜੈਂਸੀ ਬਣੂ, ਹਾਸਾ ਠੱਠਾ ਨੀ।
ਕੁੱਝ ਹੱਥ ਅਕਲ ਨੂੰ ਮਾਰ ਕੁੜੇ।
ਨਫ਼ਰਤ ਤੋਂ ਪੱਲਾ ਝਾੜ ਕੁੜੇ
ਤੂੰ ਕਲਾਕਾਰ ਸੀ ਰਹਿ ਕਲਾਕਾਰ।
ਸਿਆਸਤ ਦੇ ਗੰਦ ਚੋਂ ਨਿੱਕਲ ਬਾਹਰ।
ਇੱਥੇ ਰੁੜਗੇ ਹੱਟੇ ਕੱਟੇ ਨੀ।
ਲੋਕ ਪਛਾਨਣ ਨਾ ਬੇਰਾਂ ਵੱਟੇ ਨੀ।
ਤੂੰ ਕਿਹੜੇ ਬਾਗ਼ ਦੀ ਮੂਲੀ ਨੀ।
ਨਹੀਂ ਹੁੰਦੇ ਹਰੇ, ਰੁੱਖ ਸਿਆਸਤ ਦੇ ਚੱਟੇ ਨੀ।
ਤੂੰ ਕਲਾਕਾਰ ਹੈਂ, ਕਲਾਕਾਰ ਰਹਿ ਬੀਬੀ।
ਪਰ ਘੁਮਿਆਰ ਦੀ ਮੁੰਨੀ ਨਾਲ, ਨਾ ਖਹਿ ਬੀਬੀ
ਤੂੰ ਸੋਹਣੀ ਸੁੱਘੜ ਸਿਆਣੀ ਨੀ।
ਨਾਂ ਬਣ ਖ਼ਸਮਾਂ ਨੂੰ ਖਾਣੀ ਨੀ।
ਬਾਬਾ ਬਾਠ ਤੈਨੂੰ ਸਮਝਾਵੇ ਨੀ।
ਪਰ ਤੇਰੀ ਸਮਝ ਨਾ ਆਵੇ ਨੀ।
ਇੱਕ ਕਹਾਵਤ ਵੱਟ ਤੇ ਨੀ ।
ਮੱਛੀ ਮੁੜਦੀ ਪੱਥਰ ਚੱਟ ਕੇ ਨੀ।
ਜੋਗਿੰਦਰ ਬਾਠ ਮੋਗਵੀ।



