(ਸਮਾਜ ਵੀਕਲੀ)
‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’ ਵੀ ਕਮਾਲ ਸੀ।
ਜਿਸਨੇ ‘ਟਰਕੀ’ ਤੇ ਰਾਜ ਕੀਤਾ ਪੰਦਰਾਂ ਸਾਲ ਸੀ।
ਹੋਇਆ ਧਰਮ ਤੋਂ ਬਾਗ਼ੀ ਚਲਦਾ ਤਰਕ ਮੰਨਕੇ।
ਕਹਿੰਦਾ ਸਾਰਿਆਂ ਧਰਮਾਂ ਦੀ ਮੈਂ ਪੰਡ ਬੰਨ੍ਹਕੇ।
ਡੂੰਘੇ ਸਮੁੰਦਰ ‘ਚ ਸੁਟਵਾਕੇ ਆਵਾਂ ਜਾਕੇ ਨਾਲ ਜੀ।
‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’ ਵੀ ਕਮਾਲ ਸੀ।
ਜੰਮਿਆ ਸੀ ਇਹ ਵਿੱਚ ‘ਮੁਸਲਿਮ’ ਪਰਿਵਾਰ ਦੇ।
ਜਿਸਨੇ ਮੁਸਲਿਮ ਅਸੂਲ ਸਾਰੇ ਸੀ ਨਕਾਰਤੇ।
ਮੁੱਲੇ ਮੁਲਾਣਿਆਂ ਦੀ ਨਾ ਪੁੱਗਣ ਦਿੱਤੀ ਡਾਲ ਜੀ।
‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’ ਵੀ ਕਮਾਲ ਸੀ।
ਦਿੱਤੀ ਔਰਤਾਂ ਨੂੰ ਅਜ਼ਾਦੀ ਖੁੱਲ੍ਹੀ ਜਾਣ-ਆਉਣ ਦੀ।
ਪੱਛਮੀ ਦੇਸ਼ਾਂ ਵਾਂਗ ਪਹਿਰਾਵਾ ਪਾਉਣ ਦੀ।
ਫਰੀ ਸਿੱਖਿਆ ਲਈ ਖੋਹਲੇ ਸਕੂਲ ਬੇਮਿਸਾਲ ਸੀ
‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’ ਵੀ ਕਮਾਲ ਸੀ।
“ਉਸ ਬੁਜ਼ਦਿਲ ਕੋਲੋਂ ਰਹੋ ਸਦਾ ਖ਼ਬਰਦਾਰ ਜੀ।
ਜੋ ਹੁਕਮਰਾਨ ਲਵੇ ਧਰਮ ਦੀ ਆੜ ਜੀ।”
ਇਹਦੀ ਨਵੀਂ ਸੋਚ ਨਵਾਂ ਹੀ ਖਿਆਲ ਸੀ।
‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’ ਵੀ ਕਮਾਲ ਸੀ।
ਮੇਜਰ ਸਿੰਘ ‘ਬੁਢਲਾਡਾ’
94176 42327
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly