HOME ਕਲਸੀ ਜਠੇਰਿਆਂ ਦਾ ਮੇਲਾ ਪਰਿਵਾਰ ਬਾਦ ਅਤੇ ਇਕੋ ਪਾਰਟੀ ਦਾ ਪ੍ਰੋਗਰਾਮ ਨਜ਼ਰ...

ਕਲਸੀ ਜਠੇਰਿਆਂ ਦਾ ਮੇਲਾ ਪਰਿਵਾਰ ਬਾਦ ਅਤੇ ਇਕੋ ਪਾਰਟੀ ਦਾ ਪ੍ਰੋਗਰਾਮ ਨਜ਼ਰ ਆ ਰਿਹਾ.. ਧਰਮ ਪਾਲ ਤਲਵੰਡੀ

2

ਬੰਗਾ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) 18 ਮਈ 2025 ਕਲਸੀ ਜਠੇਰੇ ਤਲਵੰਡੀ ਜੱਟਾਂ ਵਿਖੇ ਆਪਣੇ ਵੱਡਿਆਂ ਵਡੇਰਿਆਂ ਦੀ ਯਾਦ ਵਿੱਚ ਜੋੜ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਕਲਾਕਾਰਾਂ ਨੇ ਪ੍ਰੋਗਰਾਮ ਪੇਸ਼ ਕੀਤਾ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ ਸੰਗਤਾਂ ਵੱਲੋਂ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਆਈਸਕ੍ਰੀਮ, ਕੁਲਫੀਆਂ,ਕੋਲਡ ਡਰਿੰਕ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਬੁਲਾਰਿਆਂ ਵਿੱਚ ਤਿਰਲੋਚਨ ਸਿੰਘ ਸੂੰਢ ਅਤੇ ਅੰਬੇਡਕਰ ਵਾਦੀ ਸੋਚ ਦੇ ਪਹਿਰੇਦਾਰ ਧਰਮ ਪਾਲ ਤਲਵੰਡੀ ਨੇ ਵੀ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਸੇਵਾ ਹਰਦੀਪ ਕਲਸੀ ਅਤੇ ਚੰਦਰ ਪਾਲ ਭੱਟੀਆਂ ਕਰ ਰਹੇ ਸਨ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਤਰਲੋਚਨ ਸੂੰਢ ਦਾ ਭਾਸ਼ਣ ਲਾਈਵ ਇਨ ਬਿਨ ਦਿਖਾਇਆ ਗਿਆ ਅਤੇ ਆਏ ਦਸ ਬਾਰਾਂ ਪੱਤਰਕਾਰਾ ਵਲੋਂ ਉਨ੍ਹਾਂ ਪੂਰੀ ਗੱਲ ਬਾਤ ਲਿਖੀ ਗਈ ਮੇਰੇ ਬਾਬਾ ਸਾਹਿਬ ਅੰਬੇਡਕਰ ਜੀ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਦਿਤੇ ਗਏ ਭਾਸ਼ਣ ਨੂੰ ਕਿਸ ਦੇ ਇਸ਼ਾਰੇ ਤੇ ਲਾਈਵ ਟੈਲੀਕਾਸਟ ਵਿੱਚ ਕੱਟ ਵੱਢ ਅਤੇ ਪੂਰੀ ਤਰ੍ਹਾਂ ਡਿਸਟਰਬ ਕੀਤਾ ਗਿਆ। ਪੱਤਰਕਾਰਾ ਨੂੰ ਨਿਰਪੱਖ ਰਹਿਣਾ ਚਾਹੀਦਾ ਸੀ ਕਿਸੇ ਪੱਤਰਕਾਰ ਨੇ ਮੇਰੇ ਵੱਲੋਂ ਕਹੇ ਇੱਕ ਵੀ ਸ਼ਬਦ ਦਾ ਜ਼ਿਕਰ ਨਹੀਂ ਕੀਤਾ ਕੀ ਇਹ ਹੈ ਪ੍ਰੈਸ ਦੀ ਆਜ਼ਾਦੀ। ਕਿਰਪਾ ਕਰਕੇ ਇਸ ਜੋੜਮੇਲੇ ਨੂੰ ਜੋੜ ਮੇਲਾ ਹੀ ਰਹਿਣ ਦਿਓ ਤੌੜਮੇਲਾ ਨਾ ਬਣਾਓ। ਜੈ ਗੁਰੂਦੇਵ ਜੈ ਭੀਮ ਜੈ ਭਾਰਤ 🙏🏼

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਮੈਨੂੰ ਡਰੱਗਜ਼ ਦੇਣ ਤੋਂ ਬਾਅਦ…’, ਕਾਸਟਿੰਗ ਕਾਊਚ ਦੀ ਸ਼ਿਕਾਰ ਹੋਈ ਰਸ਼ਮੀ ਦੇਸਾਈ ਨੇ ਆਪਣਾ ਦਰਦ ਦੱਸਿਆ, ਕਿਹਾ- ਆਡੀਸ਼ਨ ਦੌਰਾਨ ਹੋਇਆ ਗੰਦਾ ਕੰਮ
Next articleਅੱਤ ਦੀ ਗਰਮੀ ਦੇ ਕਹਿਰ ਕਾਰਨ ਸਮੁੱਚੇ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਤਕ ਕੀਤਾ ਜਾਵੇ -ਜੀ.ਐਸ.ਟੀ.ਯੂ.