HOME ਅੱਤ ਦੀ ਗਰਮੀ ਦੇ ਕਹਿਰ ਕਾਰਨ ਸਮੁੱਚੇ ਸਕੂਲਾਂ ਦਾ ਸਮਾਂ 7 ਵਜੇ...

ਅੱਤ ਦੀ ਗਰਮੀ ਦੇ ਕਹਿਰ ਕਾਰਨ ਸਮੁੱਚੇ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਤਕ ਕੀਤਾ ਜਾਵੇ -ਜੀ.ਐਸ.ਟੀ.ਯੂ.

4
ਫਿਲੌਰ/ਅੱਪਰਾ   (ਸਮਾਜ ਵੀਕਲੀ)    (ਦੀਪਾ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਅਹਿਮ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, ਕਾਰਜਕਾਰੀ ਸਕੱਤਰ ਜਿੰਦਰ ਪਾਇਲਟ,ਪਰਵੀਨ ਕੁਮਾਰ,ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ,ਐਡੀਸ਼ਨਲ ਸਕੱਤਰ ਬਾਜ਼ ਸਿੰਘ ਭੁੱਲਰ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ,ਪਰਮਿੰਦਰ ਸਿੰਘ ਸੋਢੀ ਜਨਲ ਸਕੱਤਰ,ਰਾਜਬੀਰ ਸਿੰਘ ਢਿੱਲੋ ਸੀਨ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮਾੜੀਮੇਘਾ,ਨਰਿੰਦਰ ਨੂਰ ਜਗਮੋਹਨ ਸਿੰਘ, ਅਤੇ ਬਲਜੀਤ ਟੌਮ, ਜਸਪਾਲ ਸੰਧੂ, ਹਰਕਮਲ ਸਿੰਘ ਸੰਧੂ, ਬੂਟਾ ਮਸਾਣੀ, ਜਗਜੀਤ ਸਿੰਘ ਰੰਧਾਵਾ, ਨਰਿੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ਇਸ ਦੌਰਾਨ ਆਗੂਆਂ ਨੇ ਸਰਕਾਰ ਕੋਲੋ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ‘ਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ।ਸਾਰੇ ਪੰਜਾਬ ‘ਚ ਸਵੇਰੇ 11 ਵਜੇ ਤੋਂ ਬਾਅਦ ਹੀ ਗਰਮ ਲੂਆਂ ਚਲ ਰਹੀਆਂ ਹਨ ਅਤੇ ਪਿੰਡਾਂ ਵਿੱਚ ਰੋਜ਼ਾਨਾ ਸਵੇਰੇ ਬਿਜਲੀ ਦੀ ਸਪਲਾਈ ਬੰਦ ਹੋ ਜਾਂਦੀ ਹੈ। ਜਿਸ ਕਾਰਨ ਜਿੱਥੇ ਬੱਚਿਆਂ ਨੂੰ ਬੈਠਣ ਦੀ ਮੁਸ਼ਕਲ ਹੁੰਦੀ ਹੈ ਅਤੇ ਨਾਲ ਪੀਣਯੋਗ ਪਾਣੀ ਜਲਦੀ ਹੀ ਖ਼ਤਮ ਹੋ ਜਾਣ ਕਾਰਨ ਬੱਚਿਆਂ ਦੇ ਪੀਣ ਦਾ ਪਾਣੀ ਵੱਡੀ ਸਮੱਸਿਆ ਬਣ ਜਾਂਦੀ ਹੈ।  ਜਿਸ ਕਾਰਨ ਛੋਟੇ ਬੱਚੇ ਵੱਡੀ ਗਿਣਤੀ ਵਿੱਚ ਬਿਮਾਰ ਹੋ ਰਹੇ ਹਨ।ਇਸ ਸਰਕਾਰ ਦਾ ਇਸ ਪਾਸੇ ਜ਼ਰੂਰੀ ਤੌਰ ਤੇ ਧਿਆਨ ਕਰਨਾ ਬਣਦਾ ਹੈ। ਇਸ ਲਈ ਮੌਸਮ ਦੇ ਇਸ ਗਰਮ ਮਿਜ਼ਾਜ਼ ਨੂੰ ਦੇਖਦੇ ਹੋਏ ਅਤੇ  ਬੱਚਿਆਂ ਦੀ ਸਿਹਤ ਨੂੰ ਮੁੱਖ ਰਖਦੇ ਹੋਏ ਪੰਜਾਬ ਸਰਕਾਰ ਫੌਰੀ ਤੌuਰ ਤੇ ਸਕੂਲਾਂ ਦਾ ਸਮਾ ਸਵੇਰੇ 7 ਵਜੇ ਤੋਂ 11 ਵਜੇ ਤਕ ਕਰੇ ਤਾਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਲਸੀ ਜਠੇਰਿਆਂ ਦਾ ਮੇਲਾ ਪਰਿਵਾਰ ਬਾਦ ਅਤੇ ਇਕੋ ਪਾਰਟੀ ਦਾ ਪ੍ਰੋਗਰਾਮ ਨਜ਼ਰ ਆ ਰਿਹਾ.. ਧਰਮ ਪਾਲ ਤਲਵੰਡੀ
Next articleਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਦੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ