(ਸਮਾਜ ਵੀਕਲੀ)
ਕਲਯੁਗ ਸਤਯੁਗ ਭਾਈ ਭਾਈ
ਦੋਹਾਂ ਦੇ ਵਿੱਚ ਹੋਈ ਲੜਾਈ
ਇਧਰੋਂ ਸੀ ਇੱਕ ਬਾਬਾ ਆਇਆ
ਉਸਨੇ ਆ ਕੇ ਸੁਲ੍ਹਾ ਕਰਾਈ।
ਬਾਬਾ ਕਹਿੰਦਾ ਪਹਿਲਾਂ ਸਤਯੁਗ
ਕਲਯੁਗ ਨੂੰ ਕਿਹਾ ਫੇਰ ਤੂੰ ਆਈਂ
ਕਲਯੁਗ ਨੇ ਵੀ ਹੱਕ ਨਹੀਂ ਖੋਹਿਆ
ਇਹੀ ਗੱਲ ਵਿੱਚ ਰਾਜ਼ੀ ਹੋਇਆ
ਤਿੰਨਾਂ ਨੇ ਇੱਕ ਰਾਇ ਬਣਾ ਕੇ
ਸਤਯੁਗ ਬੋਹੜ ਦੇ ਉੱਤੇ ਪਰੋਇਆ
ਜਦ ਸਤਯੁਗ ਨੇ ਜੜ੍ਹ ਖਾ ਲਈ ਸਾਰੀ
ਫਿਰ ਆਊ ਕਲਯੁਗ ਦੀ ਵਾਰੀ
ਸਤਯੁਗ ਦੇ ਵਿੱਚ ਖੁਸ਼ ਸੀ ਸਾਰੇ
ਸਭ ਦੇ ਬਣ ਗਏ ਭਾਈਚਾਰੇ
ਕੋਈ ਨਹੀਂ ਸੀ ਲੜਦਾ ਭਿੜਦਾ
ਰਿਸ਼ਤੇ ਸੀਗੇ ਸਭ ਤੋਂ ਪਿਆਰੇ
ਸਤਯੁਗ ਨੇ ਜੜ ਖਾ ਲਈ ਸਾਰੀ
ਕਲਯੁਗ ਕਹਿੰਦਾ ਹੁਣ ਮੇਰੀ ਵਾਰੀ
ਸਤਯੁਗ ਨੇ ਆਪਣਾ ਸਮਾਂ ਹੰਢਾਇਆ,
ਕਲਯੁਗ ਦੀ ਫਿਰ ਝੋਲੀ ਪਾਇਆ।
ਕਲਯੁਗ ਜਦ ਹੀ ਭਾਰੂ ਹੋਇਆ,
ਮੋਹ, ਪਿਆਰ, ਰਿਸ਼ਤਾ ਸਭ ਮੋਇਆ।
ਰੁੱਖਾਂ ਵਾਂਗੂੰ ਸਭ ਸੁੱਕ ਗਿਆ ਏ,
ਚੰਗਾ ਸਮਾਂ ਵੀ ਮੁੱਕ ਗਿਆ ਏ।
ਕਲਯੁਗ ਨੇ ਆ ਸਾਂਝ ਜਿਹੀ ਪਾ ਲਈ
ਪੂਰੀ ਦੁਨੀਆਂ ਆਪਣੇ ਪਿੱਛੇ ਲਾ ਲਈ
ਸਤਯੁਗ ਨੇ ਤਾ ਜੜ ਹੀ ਖਾਧੀ ਸੀ
ਕਲਯੁਗ ਨੇ ਸਾਰੀ ਦੁਨੀਆ ਖਾ ਲਈ
ਕਰਮਨਪ੍ਰੀਤ ਕੌਰ ਦੰਦੀਵਾਲ
ਜਮਾਤ: ਗਿਆਰਵੀਂ
ਸਰਕਾਰੀ ਸੈਕੰਡਰੀ ਸਕੂਲ, ਝੰਡੂਕੇ (ਜ਼ਿਲ੍ਹਾ ਮਾਨਸਾ)






