ਕਲਯੁਗ

ਰਿੱਕਵੀਰ ਸਿੰਘ ਰਿੱਕੀ

(ਸਮਾਜ ਵੀਕਲੀ)

ਨਾਨੀ ਮਾਂ ਬੈਠ ਸਮਝਾਇਆ
ਐਸਾ ਦੌਰ ਆਇਆ ਪੁੱਤ ਵੇ
ਸੰਗ ਸਰਮ ਲਹਿ ਗਈ
ਔਲਾਦ ਨਿਕੰਮੀ ਪੱਲੇ ਪੈ ਗਈ
ਬਜੁਰਗਾਂ ਦਾ ਸਤਿਕਾਰ, ਭੁਲਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਰਿਸ਼ਤੇ ਨਾ, ਨਾਤੇ, ਰਹਿ ਗਏ
ਭੈਣ-ਭਰਾ ਦੁਸ਼ਮਣ ਬਣ, ਬਹਿ ਗਏ
ਹੱਕ ਇੱਕ, ਦੂਜੇ ਤੋਂ ਖੋਹਵਦੇਂ
ਗਿੱਠ-ਗਿੱਠ ਜਗ੍ਹਾ, ਛੜਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਧੀਆਂ ਆਪੇ, ਵਿਆਹ ਕਰਵਾਉਂਦੀਆ
ਉਸੇ ਪਿੰਡ , ਨੂੰਹਾਂ ਅਖਵਾਉਦੀਂਆ
ਪੇਕੇ ਅਤੇ ਸੋਹਰਿਆ ਦੇ ਰਿਸ਼ਤੇ
ਨੂੰ ਕਲੰਕ ਲਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਨਸਿਆ ਚਾ ਡੁੱਬੀ ਜਵਾਨੀ
ਪੱਲੇ ਨਾ ਕਿਸੇ ਦੇ ਚੁਵੱਨੀ
ਖਰਚ ਰੁਪਇਆ, ਆਮਦਨ ਅੱਠਾਨੀ
ਗਰੀਬ ਕੀ, ਕਮਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਧਰਮ ਸਿਆਸੀ ਹੋ ਗਏ
ਸਾਧ ਆਯਾਸ਼ੀ ਹੋ ਗਏ
ਰਾਮ ਅਤੇ ਅੱਲ੍ਹਾ, ਰਾਜਨੀਤਕਾਂ,
ਆਪਸ ਚਾਂ, ਲੜਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਮੁਟਿਆਰ ਸਿਰ ਉੱਤੋ ਲਾਹ ਚੁੰਨੀ
ਮੋਬਾਈਲ ਉੱਤੇ ਨਾਚ ਕਰਦੀ
ਮਾਂ ਟੁੱਕਰ, ਤੋ ਭੁੱਖੀ ਮਰਦੀ
ਬਾਅਦ ਚਂ ਜੱਗ, ਰਜਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਨਾਨੀ ਮਾਂ ਜੋ ਗੱਲਾਂ ਕੀਤੀਆਂ
ਸੱਚ ਹੋ-ਹੋ ਜਾਣ ਬੀਤੀਆਂ
ਤਕੜਿਆਂ ਦੇ ਪੈਰੀਂ ਹੱਥ
ਮਾੜੇ ਨੂੰ ਹਰੇਕ, ਢਾਹਿਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਚੰਗਾ ਸਾਹਿਤ, ਨਾ ਸਾਹਿਤਕਾਰ ਮਿਲਦੇ
ਵਿਕਾਊ ਮੀਡੀਆ, ਤੇ ਝੁਠ ਅਖਬਾਰ ਲਿਖਦੇ
ਰਿੱਕਵੀਰ ਤੇਰਾ ਜਿਹਾ , ਚਾਰ ਲਾਈਨਾਂ ਲਿਖ
ਸਿੱਖਦਾ ਸ਼ਾਇਰ, ਅਖਵਾਇਆ ਪੁੱਤ ਵੇ
ਐਸਾ ਕਲਯੁਗ, ਆਇਆ ਪੁੱਤ ਵੇ

ਰਿੱਕਵੀਰ ਰਿੱਕੀ
98157 43544

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਂਝਣਾਂ ਵੇ
Next articleਏ ਸਾਜ਼ਿਸ਼ਕਾਰੀ ਏ