ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਜਾਲ ਵਿਛਾਉਣ ਦੇ ਵਧੀਆ ਮਟੀਰੀਅਲ ਕੁਆਲਿਟੀ ਪਾਉਣ ਦਾਅਵੇ ਕੀਤੇ ਜਾਂਦੇ ਹਨ ਤੇ ਇਹ ਦਾਅਵੇ ਉਦੋਂ ਖੋਖਲੇ ਸਾਬਿਤ ਹੋਏ ਕ ਹਲਕਾ ਫਿਲੌਰ ਦੇ ਕਾਲੇ ਪਿੰਡ ਤੋ ਦੁਸਾਂਝ ਕਲਾਂ ਬਣਦੀ ਸੜਕ ਘਟੀਆ ਮਟੀਰੀਅਲ ਵਰਤਣ ਕਰਕੇ ਸੜਕ ਬਣਦੀ ਖਿੱਲਰ ਗਈ, ਲੋਕ ਇਨਸਾਫ਼ ਮੰਚ ਪੰਜਾਬ ਦੇ ਪ੍ਰਧਾਨ ਜਰਨੈਲ ਫਰੋਨ ਦੱਸਿਆ ਕਿ ਉਹ ਪਿੰਡ ਕਾਲਿਆਂ ਤੋਂ ਤੁਸਾਂ ਕਲਾਂ ਨੂੰ ਜਾ ਰਹੇ ਸਨ ਜਦੋਂ ਉਹਨਾਂ ਨੂੰ ਸੜਕ ਬਣੀ ਹੋਈ ਵੇਖੀ ਤੇ ਬਜਰੀ ਖਿੱਲਰੀ ਤੇ ਉਹਨਾਂ ਨੇ ਹੱਥਾਂ ਨੇ ਹੀ ਸੜਕ ਤੇ ਪਈ ਲੁੱਕ ਇਕੱਠੀ ਕਰਕੇ ਘਟੀਆ ਮਟੀਰੀਅਲ ਵਰਤਨ ਦਾ ਦੋਸ਼ ਲਗਾਇਆ ਉਨ੍ਹਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਬਣਦੀ ਸੜਕ ਜੋ ਮਟੀਰੀਅਲ ਵਰਤਿਆ ਜਾ ਰਿਹਾ ਹੈ ਇਸਦੀ ਉੱਚੀ ਪੱਧਰ ਤੇ ਜਾਂਚ ਕਰਵਾਈ ਜਾਵੇ, ਜਦੋ ਇਸ ਸਬੰਧੀ ਅਵਤਾਰ ਸਿੰਘ ਐਸ ਡੀ ਓ ਮੰਡੀ ਬੋਰਡ ਗੋਰਾਇਆ ਦੇ ਨਾਲ ਇਸ ਸਮੱਸਿਆ ਸਬੰਧੀ ਸੰਪਰਕ ਕੀਤਾ ਉਨ੍ਹਾਂ ਕਿਹਾ ਕਿ ਬਾਰਿਸ਼ ਆਉਣਾ ਕਰਕੇ ਸੜਕ ਟੁੱਟ ਗਈ ਹੈ ਤੇ ਮੌਸਮ ਸਾਫ ਹੋਣ ਤੇ ਰਿਪੇਅਰ ਕਰਵਾ ਦੇਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



