ਕਾਹਦਾ ਚਲਾਣ ਥਾਣੇਦਾਰ ਨੇ ਕੱਟਿਆ ਆਪਣੀ ਗੱਡੀ ਭਨਾ ਕੇ ਬਹਿ ਗਿਆ

ਲੁਧਿਆਣਾ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਉੰਝ ਤਾਂ ਪੰਜਾਬ ਵਿੱਚ ਕਾਫੀ ਸਮੇਂ ਤੋਂ ਹੀ ਹਾਲਾਤ ਖਰਾਬ ਚਲ ਰਹੇ ਹਨ ਪਰ ਇਸ ਵੇਲੇ ਇਹ ਹਾਲਾਤ ਬਦ ਤੋਂ ਬਦਤਰ ਹੋ ਗਏ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਸਮੁੱਚੇ ਪੰਜਾਬ ਵਿੱਚ ਹੀ ਗੁੰਡਾਗਰਦੀ ਸਿਖਰਾਂ ਉੱਤੇ ਹੈ। ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ਵਿੱਚੋਂ ਹੈਰਾਨ ਕਰ ਦੇਣ ਵਾਲੀ ਖਬਰ ਆਉਂਦੀ ਹੈ।
ਅਜਿਹਾ ਹੀ ਵਾਪਰਿਆ ਜਿਲਾ ਲੁਧਿਆਣਾ ਦੇ ਵਿੱਚ ਪੈਂਦੇ ਕੁਹਾੜਾ ਕਸਬੇ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕੁਹਾੜਾ ਚੌਂਕ ਵਿੱਚ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਸਵਾਰਾਂ ਦਾ ਚਲਾਨ ਕੱਟ ਦਿੱਤਾ ਅੱਗੋਂ ਉਹ ਮੋਟਰਸਾਈਕਲ ਵਾਲੇ ਅਜਿਹੇ ਗੁੰਡਾ ਅਨਸਰ ਨਿਕਲੇ ਜਿਨਾਂ ਨੇ ਚਲਾਨ ਕੱਟਣ ਵਾਲੇ ਟਰੈਫਿਕ ਇੰਚਾਰਜ ਏਐਸਆਈ ਸ਼ਸ਼ੀ ਕੁਮਾਰ ਦੀ ਗੱਡੀ ਹੀ ਭੰਨ ਦਿੱਤੀ।ਸੂਰਜ ਤਿਵਾੜੀ ਪੁੱਤਰ ਬਵਨ ਤਿਵਾੜੀ ਵਾਸੀ ਜਟਾਣਾ ਤਹਿਸੀਲ ਖੰਨਾ ਬਾਜ਼ਾਜ ਪਲਟੀਨਾ ਮੋਟਰਸਾਈਕਲ ਦਾ ਚਲਾਨ ਕੁਹਾੜਾ ਚੌਂਕ ਵਿੱਚ ਹੈਲਮਟ ਨਾ ਪਹਿਨਣ ਕਾਰਨ ਕੱਟਿਆ ਜਿਸ ਤੋਂ ਤਹਿਸ ਵਿੱਚ ਆ ਕੇ ਪਹਿਲਾਂ ਤਾਂ ਉਹਨਾਂ ਮੋਟਰਸਾਈਕਲ ਸਵਾਰਾਂ ਨੇ ਟਰੈਫਿਕ ਇੰਚਾਰਜ ਨਾਲ ਬਦਸਲੂਕੀ ਕੀਤੀ ਤੇ ਫਿਰ ਹੰਗਾਮਾ ਕਰਨ ਤੋਂ ਬਾਅਦ ਨਜਦੀਕ ਹੀ ਖੜੀ ਉਸਦੀ ਕਾਰ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਬੁਰੀ ਤਰ੍ਹਾਂ ਗੱਡੀ ਭੰਨ ਦਿੱਤੀ ਤੇ ਫਰਾਰ ਹੋ ਗਏ। ਕੁਦਰਤੀ ਮੌਕੇ ਉੱਤੇ ਹੀ ਡੀ ਐਸ ਪੀ ਗੁਰਵਿੰਦਰ ਸਿੰਘ ਆਪਣੇ ਡਰਾਈਵਰ ਨਾਲ ਉਥੋਂ ਲੰਘ ਰਹੇ ਸਨ ਜਦੋਂ ਉਹਨਾਂ ਨੇ ਇਹ ਸਭ ਕੁਝ ਦੇਖਿਆ ਤਾਂ ਮੋਟਰਸਾਈਕਲ ਸਵਾਰਾਂ ਨੂੰ ਫੜਨ ਵਾਸਤੇ ਉਹਨਾਂ ਮਗਰ ਗੱਡੀ ਭਜਾਈ ਪਰ ਉਹ ਅਜਿਹੇ ਸ਼ਾਤਰ ਗੁੰਡਾ ਅਨਸਰ ਸਨ ਜਿਨਾਂ ਨੇ ਆਪਣਾ ਮੋਟਰਸਾਈਕਲ ਉਥੇ ਹੀ ਸੁੱਟ ਕੇ ਖੇਤਾਂ ਵਿੱਚੋਂ ਦੀ ਭੱਜ ਕੇ ਫਰਾਰ ਹੋ ਗਏ। ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਗੁੰਡਾ ਅਨਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਰਾਜ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਉੱਥੇ ਆਮ ਲੋਕਾਂ ਦਾ ਕੀ ਬਣੂਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ, ਸਿਵਲ ਹਸਪਤਾਲ ‘ਚ ਸਥਾਪਿਤ ਕੀਤੀ ਜਾਵੇਗੀ ਪੁਲਿਸ ਚੌਂਕੀ
Next articleਐਸ ਸੀ ਬੀ ਸੀ ਯੂਨੀਅਨ ਮੁਲਾਜ਼ਮਾਂ ਵੱਲੋਂ ਡਾ ਨਛੱਤਰ ਪਾਲ ਐਮ ਐਲ ਏ ਨੂੰ ਦਿੱਤਾ ਮੰਗ ਪੱਤਰ