HOME ਕਬੱਡੀ ਪ੍ਰਮੋਟਰ ਤਰਨ ਜੋਧਾ ਨੂੰ ਸਦਮਾ,ਨਾਨੀ ਜੀ ਦਾ ਦੇਹਾਂਤ

ਕਬੱਡੀ ਪ੍ਰਮੋਟਰ ਤਰਨ ਜੋਧਾ ਨੂੰ ਸਦਮਾ,ਨਾਨੀ ਜੀ ਦਾ ਦੇਹਾਂਤ

1

 ਖੇਡ ਸੰਸਥਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ

 ਲੁਧਿਆਣਾ ਨਕੋਦਰ ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਉੱਘੇ ਕਬੱਡੀ ਪ੍ਰਮੋਟਰ ਤਰਨ ਜੋਧਾ ਨੂੰ ਉਸ ਵੇਲੇ ਸਦਮਾ ਲੱਗਿਆ ਕਿ ਜਦੋਂ ਉਹਨਾਂ ਦੇ ਸਤਿਕਾਰਯੋਗ ਨਾਨੀ ਜੀ ਸ੍ਰੀ ਮਤੀ ਹਰਕੇਸ਼ ਕੌਰ ਦਾ ਅਚਨਚੇਤ ਦੇਹਾਂਤ ਹੋ ਗਿਆ ਹੈ । ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਜੋਧਾ ਵਿਖੇ 10 ਮਈ ਨੂੰ ਕੀਤਾ ਗਿਆ । ਸਵਰਗੀ ਮਾਤਾ ਹਰਕੇਸ਼ ਕੌਰ ਦੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕ ਪ੍ਰਕਾਸ਼ ਕਾਲੂ ਕਾ ਪਿੰਡ ਜੋਧਾ ਜਿਲ੍ਹਾ ਲੁਧਿਆਣਾ ਵਿਖੇ ਦੁਪਹਿਰ 1 ਤੋਂ ਦੋ ਵਜੇ ਤੱਕ ਹੋਵੇਗੀ । ਇਸ ਮੌਕੇ ਕੈਪਟਨ ਸੰਦੀਪ ਸਿੰਘ ਇੰਚਾਰਜ ਹਲਕਾ ਦਾਖਾ ਕਾਂਗਰਸ, ਅਮਰੀਕਾ ਦੇ ਨਾਮੀ ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਉਰਫ ਮਨਮੋਹਨ ਗਰੇਵਾਲ ਸਿਆਟਲ, ਕਬੱਡੀ ਸਟਾਰ ਪਾਲਾ ਜਲਾਲਪੁਰ, ਮਨਜੀਤ ਸਿੰਘ ਚਾਹਿਲ , ਕਰਨੈਲ ਸਿੰਘ ਕੈਲ, ਬਲਜੀਤ ਸਿੰਘ ਸੈਹਬੀਂ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਐਡਵੋਕੇਟ ਹਰਕਮਲ ਸਿੰਘ ,ਸਰਪੰਚ ਸੰਦੀਪ ਸਿੰਘ ਜਰਖੜ , ਸਿੰਗਾਰਾ ਸਿੰਘ ਜਰਖੜ, ਦੁਪਿੰਦਰ ਸਿੰਘ ਡਿੰਪੀ ਸਾਬਕਾ ਸਰਪੰਚ , ਗੁਰਪ੍ਰੀਤ ਸਿੰਘ ਬੇਰਕਲਾਂ, ਰਾਣਾ ਜੋਧਾਂ, ਸਰਪੰਚ ਜਗਦੇਵ ਸਿੰਘ ਜੋਧਾਂ, ਜਸਵੀਰ ਸਿੰਘ ਪੱਪੂ ਖਡੂਰ, ਆਦਿ ਨੇ ਇਸ ਦੁੱਖ ਦੀ ਘੜੀ ਮਾਤਾ ਹਰਕੇਸ਼ ਕੌਰ ਯੋਧਾ ਜੀ ਮੌਤ ਤੇ ਗਰੇ ਦੁਖ ਦਾ ਪ੍ਰਗਟਾਵਾ ਕਰਦੇ ਕਬੱਡੀ ਪਰਮੋਟਰ ਤਰਨ ਜੋਧਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDr. B.R. Ambedkar’s Caravan Marching Globally through his Writings and Speeches
Next articleਮੇਲਾ ਐਡੀਲੇਡ ਦਾ ਚ ਬੱਚਿਆਂ ਨੂੰ ਧਾਰਮਿਕ ਇਤਿਹਾਸ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਾ ।