ਐਡੀਲੇਡ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮੇਲਾ ਐਡੀਲੇਡ ਦਾ ਐਲਿਸ ਪਾਰਕ (ਪਾਰਕ 24) ਵੈਸਟ ਟੈਰਸ ‘ਚ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਮੇਲਾ ਐਡੀਲੇਡ ਦਾ ਯਾਦਗਾਰੀ ਹੋ ਨਿਬੜਿਆ ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ,ਦੂਰ ਦੁਰਾਡਿਓ ਵੱਡੀ ਗਿਣਤੀ ‘ਚ ਸ਼ਿਰਕਤ ਕਰਨ ਲਈ ਸੰਗਤਾਂ ਪਹੁੰਚੀਆਂ| ਮੇਲਾ ਐਡੀਲੇਡ ਦਾ ਚ ਛੋਟੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੇ ਧਾਰਮਿਕ ਇਤਿਹਾਸ ਨਾਲ ਜੋੜਨ ਦੇ ਟੀਚੇ ਤਹਿਤ ਵਿਸ਼ੇਸ਼ ਉਪਰਾਲਾ 7 ਮੈਂਬਰੀ ਟੀਮ ਵੱਲੋਂ ਕੀਤਾ ਗਿਆ। ਇਸਦੇ ਨਾਲ ਹੀ ਬੱਚਿਆਂ ਦੀਆਂ ਰੇਸਾ ਤੋ ਅਰੰਭਤਾ ਹੋਈ ਜਿਸ ਵਿੱਚ ਵੱਧ ਚੜ੍ਹ ਕੇ ਬੱਚਿਆਂ ਨੇ ਹਿੱਸਾ ਲਿਆ। ਟੀਮ ਨੇ ਬੱਚਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਵਿਆਹ ਦੀਆਂ ਰਸਮਾਂ ਸਬੰਧੀ ਦਿੱਤੇ ਸਰਲ ਸਵਾਲਾਂ ਦੇ ਹੱਲ ਕਰਨ ਬਾਅਦ ਨਤੀਜੇ ਜਾਰੀ ਕੀਤੇ ਗਏ | ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਗਰੇਵਾਲ ਚੱਕੀ ਆਟਾ-ਰਾਇਲ ਗੋਲਡ ਚੱਕੀ ਆਟਾ, ਇੰਡੀਅਨ ਟੈਂਪਟੇਸ਼ਨ ਰੈਸਟੋਰੈਂਟ, ਜਤਿਨ ਤੁਸ਼ਾਰ ਏਸ ਹੋਮ ਡਿਕੋਰ, ਤਾਜ ਜਿਊਲਰਜ਼ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ ਤੇ ਸਨਮਾਨਿਤ ਕੀਤਾ | ਸਟੇਜ ਤੋਂ ਜਗਰੂਪ ਬੁੱਟਰ ਤੇ ਅਮਨਦੀਪ ਕੌਰ ਵਲੋਂ ਮੇਲਾ ਐਡੀਲੇਡ ਦਾ ਨੂੰ ਇੱਕ ਲੜੀ ‘ਚ ਪਰੋ ਕੇ ਦਰਸ਼ਕਾਂ ਸਨਮੁਖ ਨਿਵੇਕਲੇ ਢੰਗ ‘ਚ ਬਾਖੂਬੀ ਪੇਸ਼ਕਾਰੀ ਕੀਤੀ | ਜਗਰੂਪ ਸਿੰਘ ਬੁੱਟਰ ਵਲੋਂ ਕੁਇਜ਼ ਪ੍ਰੋਗਰਾਮ ਰਾਹੀਂ ਕੀਤੀ ਪੇਸ਼ਕਾਰੀ ਦੀ ਸਭਨਾਂ ਨੇ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ | ਸਵਾਲਾਂ ਦੇ ਜਵਾਬ ਦੇਣ ਵਾਲੇ ਬੱਚਿਆਂ ਦਾ ਨਤੀਜਾ ਤਿੰਨ ਕੈਟਾਗਰੀਆਂ ਚ ਕੱਢਿਆ ਗਿਆ। ਵਿਦੇਸ਼ ਚ ਆਣ ਵਸੇ ਪੰਜਾਬੀ ਆਪਣੇ ਬੱਚਿਆਂ ਤੇ ਖ਼ਾਸ ਕਰਕੇ ਤੀਜੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਤੋਂ ਦੂਰ ਹੁੰਦਾ ਵੇਖ ਕੇ ਬੱਚਿਆਂ ਪ੍ਰਤੀ ਫ਼ਿਕਰਮੰਦ ਹਨ।ਭਾਵੇਂ ਵੱਖ ਵੱਖ ਅਦਾਰੇ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਤੇ ਪ੍ਰਫੁੱਲਤ ਕਰਨ ਲਈ ਪੂਰੀ ਮਿਹਨਤ ਤੇ ਤੇ ਸ਼ਿੱਦਤ ਨਾਲ ਕੰਮ ਕਰ ਰਹੇ ਹਨ।ਮੇਲਾ ਐਡੀਲੇਡ ਦਾ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਸ਼ਲਾਘਾਯੋਗ ਕਦਮ ਹੋ ਨਿੱਬੜਿਆ। ਬੀਬੀਆ ਦੀ ਟੀਮ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਵਿੱਖ ਚ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਅੰਗਰੇਜ਼ੀ ਸਿੱਖ ਰਹੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿ ਸਕਣ ।



