HOME ਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ ਦਾ ਸੇਜਲ ਅੱਖਾਂ ਨਾਲ ਹੋਇਆ...

ਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ ਦਾ ਸੇਜਲ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ

6
ਕਬੱਡੀ ਪ੍ਰਮੋਟਰ ਅਤੇ ਖਿਡਾਰੀ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਵਿੱਚ ਪੈਂਦੇ ਪਿੰਡ ਚਣਕੋਆ ਦੇ ਵਸਨੀਕ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਦੇ ਕਤਲ ਦੀ ਖਬਰ ਸੁਣਦੇ ਸਾਰ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਸੀ  ਜਿਸ ਦਾ ਅੱਜ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿਖੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਕਰ ਦਿੱਤਾ ਗਿਆ। ਮਰਹੂਮ ਕਬੱਡੀ ਪ੍ਰਮੋਟਰ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਇੱਕ ਨਾਮਵਰ ਕਬੱਡੀ ਖਿਡਾਰੀ ਸੀ ਅਤੇ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਿੱਚ ਸਖਤ ਮਿਹਨਤ ਕਰਦਾ ਆ ਰਿਹਾ ਸੀ ਜਿਸ ਦੀ ਬੀਤੀ ਸ਼ਾਮ ਨੂੰ ਜ਼ਿਲਾ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਚੱਲ ਰਹੇ ਕਬੱਡੀ ਦੇ ਮੈਚ ਦੌਰਾਨ ਹਮਲਾਵਰਾਂ ਵਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਵੇਂ  ਹੀ ਰਾਣਾ ਬਲਾਚੌਰੀਆ ਦੀ ਮ੍ਰਿਤਕ ਦੇਹ ਅੱਜ ਐਂਬੂਲੈਂਸ ਰਾਹੀਂ ਮੋਹਾਲੀ ਤੋਂ ਪਿੰਡ ਚਣਕੋਆ ਪੁੱਜੀ ਤਾਂ ਮ੍ਰਿਤਕ ਦੀ ਪਤਨੀ, ਮਾਤਾ ਪਿਤਾ ਅਤੇ ਪਰਿਵਾਰਕ ਮੈਬਰਾਂ ਦੇ ਵਿਰਲਾਪ ਨੇ ਹਰ ਇੱਕ ਦੀ ਅੱਖ ਨੂੰ ਨਮ ਕਰ ਦਿੱਤਾ।  ਉਸ ਵੇਲੇ ਮਾਹੌਲ ਹੋਰ ਵੀ ਗਮਗੀਨ ਹੋ ਗਿਆ ਜਦੋਂ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਮਿੱਤਰ ਪ੍ਰੇਮੀ ਵੀ ਧਾਹਾਂ ਮਾਰ ਕੇ ਰੌਣ ਲੱਗੇ ਹੋਏ ਸਨ ।ਯਾਦ ਰਹੇ ਕਿ ਮਰਹੂਮ ਰਾਣਾ ਬਲਾਚੌਰੀਆ ਨੇ 12 ਕੁ ਦਿਨ ਪਹਿਲਾਂ ਹੀ ਅਨਮੋਲ ਪੁੱਤਰੀ ਠਾਕੁਰ ਸਤਿੰਦਰਾ ਸਿੰਘ ਵਾਸੀ ਦੇਹਰਾਦੂਨ (ਉੱਤਰਖੰਡ ) ਨਾਲ ਵਿਆਹ ਦੇ ਬੰਧਨ ਵਿੱਚ ਬੱਝ ਕੇ ਆਪਣੀ ਵਿਆਹੁਤਾ ਜਿੰਦਗੀ ਦੀ ਸ਼ੁਰੂਆਤ ਕੀਤੀ ਸੀ ਮਗਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਅਤੇ ਉਸ ਦੀ ਪਤਨੀ ਦੇ ਹੱਥਾਂ ਦੀ ਮਹਿੰਦੀ ਤੇ ਲਾਲ ਚੂੜੇ ਦਾ ਰੰਗ ਹਾਲੇ ਫਿੱਕਾ ਵੀ ਨਹੀਂ ਪਿਆ ਸੀ ਕਿ ਉਸ ਦੇ ਸਿਰ ਦਾ ਸਾਈਂ ਅਤੇ ਪਰਿਵਾਰਿਕ ਮੈਂਬਰਾਂ ਦੀ  ਜਿੰਦਗੀ ਦਾ ਸਹਾਰਾ ਉਨ੍ਹਾਂ ਨੂੰ ਰੌਦੇ ਵਿਲਕਦਿਆਂ  ਸਦਾ ਲਈ ਛੱਡ ਇਸ ਜਹਾਨ ਅੰਦਰੋ ਤੁਰ ਗਿਆ। ਉਨ੍ਹਾਂ ਦੀ ਅੰਤਿਮ ਸਸਕਾਰ ਯਾਤਰਾ ਵਿੱਚ ਵੱਡੀ ਗਿਣਤੀ ਰਿਸ਼ਤੇਦਾਰ, ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ, ਨਗਰ ਨਿਵਾਸੀ, ਇਲਾਕਾ ਨਿਵਾਸੀ,  ਵੱਖ ਵੱਖ ਅਕੈਡਮੀਆਂ ਦੇ ਕਬੱਡੀ ਖਿਡਾਰੀਆਂ,  ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਮਿੱਤਰਾਂ -ਸੱਜਣਾਂ ਵਲੋਂ ਸ਼ਾਮਿਲ ਹੋ ਕੇ ਉਹਨਾਂ ਨੂੰ ਸ਼ੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਰਾਣਾ ਬਲਾਚੌਰੀਆ ਦੀ ਚਿਖਾ ਨੂੰ ਅਗਨੀ ਪਰਿਵਾਰਕ ਮੈਬਰਾਂ ਵਲੋਂ ਵਿਖਾਈ ਗਈ।ਇਸ ਮੌਕੇ ਕਾਂਗਰਸ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਆਪ ਆਗੂ ਅਸ਼ੋਕ ਕਟਾਰੀਆ ਸਮੇਤ ਹੋਰ ਵੀ ਪ੍ਰਮੁੱਖ ਸ਼ਖਸੀਤਾਂ ਹਾਜ਼ਰ ਸਨ ਜਿਨਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਉੱਘੇ ਸਾਹਿਤਕਾਰ ਸ੍ਰੀ ਆਰਿਫ ਹਲੀਮ ਦੀ ਯਾਦ ਵਿੱਚ ਬੈਠਕ ਦਾ ਆਯੋਜਨ
Next articleਲੈਂਡ ਪੂਲਿੰਗ ਫੇਲ੍ਹ ਹੋਣ ਤੋਂ ਬਾਅਦ ਸਰਕਾਰ ਹੁਣ ਸਮਾਜ ਸੇਵੀ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ – ਚੰਦੀ