HOME ਉੱਘੇ ਸਾਹਿਤਕਾਰ ਸ੍ਰੀ ਆਰਿਫ ਹਲੀਮ ਦੀ ਯਾਦ ਵਿੱਚ ਬੈਠਕ ਦਾ ਆਯੋਜਨ

ਉੱਘੇ ਸਾਹਿਤਕਾਰ ਸ੍ਰੀ ਆਰਿਫ ਹਲੀਮ ਦੀ ਯਾਦ ਵਿੱਚ ਬੈਠਕ ਦਾ ਆਯੋਜਨ

ਮਲੇਰਕੋਟਲਾ  (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਬੀਤੇ ਦਿਨੀ ਮਸ਼ਹੂਰ ਕਵੀ ਅਤੇ ਸਾਹਿਤਕਾਰ ਸ੍ਰੀ ਆਰਿਫ ਹਲੀਮ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਗਏ ਸਨ, ਉਨ੍ਹਾਂ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਾਬਕਾ ਸਿੱਖਿਆ ਮੰਤਰੀ ਪੰਜਾਬ ਜਨਾਬ ਚੋਧਰੀ ਅਬਦੁਲ ਗੁਫਾਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਇੱਕ ਕੀਤੀ ਗਈ ਇੱਕ ਵਿਸ਼ੇਸ ਬੈਠਕ ਦੌਰਾਨ ਜਨਾਬ ਅਬਦੁਲ ਗੁਫ਼ਾਰ ਨੇ ਆਪਣੇ ਸਾਹਿਪਾਠੀ ਸ੍ਰੀ ਆਰਿਫ ਹਲੀਮ ਦੇ ਨਾਲ ਗੁਜ਼ਾਰੇ ਹੋਏ ਸਮੇਂ ਦਾ ਜ਼ਿਕਰ ਕਰਦਿਆਂ ਸ੍ਰੀ ਆਰਿਫ ਹਲੀਮ ਨੂੰ ਇੱਕ ਚੰਗੇ ਦੋਸਤ ਦੇ ਤੌਰ ਤੇ ਯਾਦ ਕੀਤਾ।ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾ.ਨਵੇਦ ਅਸਲਮ ਨੇ ਕਿਹਾ ਕਿ ਸ੍ਰੀ ਆਰਿਫ ਹਲੀਮ ਦਾ ਪਿਆਰ ਭਰਿਆ ਹੱਥ ਹਮੇਸ਼ਾ ਮੇਰੇ ਸਿਰ ਤੇ ਰਿਹਾ। ਸਰਪ੍ਰਸਤ ਅਦਾਰਾ ਅਸਦੁੱਲਾ ਅੰਸਾਰੀ, ਡਾ. ਮੁਹੰਮਦ ਸ਼ਬੀਰ, ਸ੍ਰੀ ਲਤੀਫ ਥਿੰਦ, ਹਾਜੀ ਮੁਹੰਮਦ ਇਕਬਾਲ, ਅਯਾਜ਼ ਐਡਵੋਕੇਟ ਅਤੇ ਸਾਜਿਦ ਇਸਹਾਕ ਨੇ ਸ੍ਰੀ ਆਰਿਫ ਹਲੀਮ ਨੂੰ ਇੱਕ ਚੰਗੇ ਸਾਹਿਤਕਾਰ ਅਤੇ ਸ਼ਾਇਰ ਦੇ ਤੌਰ ਤੇ ਯਾਦ ਕੀਤਾ। ਅਦਾਰਾ ਅਦਬ ਏ ਇਸਲਾਮੀ ਹਿੰਦ, ਪੰਜਾਬ ਸਰਕਲ ਦੇ ਪ੍ਰਬੰਧ ਅਧੀਨ ਹੋਈ ਇਸ ਬੈਠਕ ਵਿੱਚ ਅਦਾਰੇ ਦੇ ਪ੍ਰਧਾਨ ਸ੍ਰੀ ਰਮਜਾਨ ਸਈਦ ਵੱਲੋਂ ਇੱਕ ਸ਼ੋਕ ਮਤਾ ਪੇਸ਼ ਕੀਤਾ ਗਿਆ ਅਤੇ ਅਦਾਰੇ ਦੇ ਸਰਪ੍ਰਸਤ ਸ੍ਰੀ ਅਬਦੁਲ ਸ਼ਕੂਰ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਆਰਿਫ ਹਲੀਮ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਉਸਤਾਦ ਸ਼ਾਇਰ ਅਨਵਾਰ ਆਜ਼ਰ,ਮਾਸਟਰ ਮੁਹੰਮਦ ਅਸਰਾਰ,ਡਾ.ਰਮਜਾਨ, ਅਖਲਾਕ ਸੁਪਰਡੈਂਟ, ਜਹੂਰ ਅਹਿਮਦ ਜਹੂਰ,ਸ਼ਾਹਿਦ ਹਲੀਮ ,ਅਮਜਦ ਐਡਵੋ. ਮੁਕਰਮ ਸੈਫੀ, ਜਮੀਰ ਅਲੀ ਜਮੀਰ, ਮੌਲਾਨਾ ਖੁਬੈਬ ਨਦਵੀ, ਸ਼ਾਇਰ ਜਫਰ ਅਹਿਮਦ ਜਫਰ ਅਤੇ ਸੁਲੇਮਾਨ ਜੋਸ਼ ਸਮੇਤ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨੀਤੀ ਨੂੰ ਸਖ਼ਤ ਕੀਤਾ, ਹੁਣ ਇਨ੍ਹਾਂ ਦੇਸ਼ਾਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ ਕਰ ਦਿੱਤੇ
Next articleਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ ਦਾ ਸੇਜਲ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ