HOME ਪਿੰਡ ਵਿਰਕ ਦੀ ਵਸਨੀਕ ਵਿਧਵਾ ਬੀਬੀ ਦੇ ਖਸਤਾ ਹਾਲਤ ਘਰ ਦੀ ਉਸਾਰੀ...

ਪਿੰਡ ਵਿਰਕ ਦੀ ਵਸਨੀਕ ਵਿਧਵਾ ਬੀਬੀ ਦੇ ਖਸਤਾ ਹਾਲਤ ਘਰ ਦੀ ਉਸਾਰੀ ਦਾ ਕੰਮ ਸ਼ੁਰੂ

2

*ਐਨ ਆਰ ਆਈ ਗੁਰਮੇਲ ਸਿੰਘ (ਯੂ ਐਸ ਏ) ਦਾ ਮਿਲਿਆ ਵਿੱਤੀ ਸਹਿਯੋਗ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ  ਪਿੰਡ ਵਿਰਕ ਦੀ ਵਸਨੀਕ ਵਿਧਵਾ ਬੀਬੀ ਨਛੱਤਰ ਕੌਰ ਦਾ ਮਕਾਨ ਜੋ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਅਤੇ ਢਹਿ ਢੇਰੀ ਹੋ ਗਿਆ ਸੀ। ਇਸ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਲਾਡੀ ਬਸਰਾ ਵਿਰਕ ਨੇ ਦੱਸਿਆ ਕਿ ਬੀਬੀ ਨਛੱਤਰ ਕੌਰ ਦਾ ਘਰ ਪੂਰੀ ਤਰਾਂ ਢਹਿ ਢੇਰੀ ਤੇ ਖਸਤਾ ਹਾਲਤ ਹੋ ਗਿਆ ਸੀ। ਇਸ ਲਈ ਬੀਬੀ ਮਜਬੂਰੀ ਵਿੱਚ ਬਾਥਰੂਮ ਵਿੱਚ ਕਾਫ਼ੀ ਟਾਈਮ ਸੌਂਦੀ ਰਹੀ। ਸਰਪੰਚ ਬਸਰਾ ਨੇ ਅੱਗੇ ਦੱਸਿਆ ਕਿ ਉਕਤ ਸਮੱਸਿਆ ਜਦੋਂ ਮੇਰੇ ਧਿਆਨ ਵਿੱਚ ਆਈ ਤਾਂ ਮੈਂ ਇਸ ਸਮੱਸਿਆ ਨੂੰ ਐਨ ਆਰ ਆਈ ਗੁਰਮੇਲ ਸਿੰਘ ਯੂ ਐਸ ਏ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਸਾਰਾ ਮਕਾਨ ਬਣਾ ਕੇ ਦੇਣ ਦਾ ਵਾਅਦਾ ਕੀਤਾ ਤੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਗੁਰਮੇਲ ਸਿੰਘ ਯੂ ਐਸ ਏ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੱਚੀ ਤੇ ਸਾਫ਼ ਨੀਅਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਕਮਾਲ, ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨਾਲ ਸੂਬੇ ਵਿੱਚ ਆਈ ਕ੍ਰਾਂਤੀ: ਬ੍ਰਿਗੇਡੀਅਰ ਰਾਜ ਕੁਮਾਰ
Next articleਪਿੰਡ ਹੈਂਡੋਬੇਟ ਵਿਖੇ ਚੇਅਰਮੈਨ ਜਲਾਲਪੁਰ ਦੀ ਅਗਵਾਈ ‘ਚ ਵਿਸ਼ਾਲ ਲੋਕ ਮਿਲਣੀ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ