ਕਬੱਡੀ ਜਗਤ ਦਾ ਧਰੂ ਤਾਰਾ ਸੀ ਬਖਤਾਵਰ ਸਿੰਘ ਤਾਰੀ , ਅੰਤਿਮ ਅਰਦਾਸ 4 ਨੂੰ

ਬਖਤਾਵਰ ਸਿੰਘ ਤਾਰੀ

ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) 2/10/24 ਇੰਟਰਨੈਸ਼ਨਲ ਕਬੱਡੀ ਖਿਡਾਰੀ ਬਖਤਾਵਰ ਸਿੰਘ ਤਾਰੀ ਸੰਖੇਪ ਬਿਮਾਰੀ ਮਗਰੋਂ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਰਿਵਾਰ ਅਤੇ ਕਬੱਡੀ ਪ੍ਰੇਮੀਆਂ ਲਈ ਅਭੁੱਲ ਯਾਦਾਂ ਛੱਡ ਗਏ। ਮੈਨੂੰ ਯਾਦ ਹੈ ਜਦੋਂ ਵੀ ਪੰਜਾਬ ਦੇ ਪਿੰਡਾਂ ਵਿਚ ਕਬੱਡੀ ਟੂਰਨਾਮੈਂਟ ਹੁੰਦੇ ਤਾਂ ਸਪੀਕਰ ਵਿਚੋਂ ਇਕ ਅਵਾਜ਼ ਗੂੰਜਦੀ ,ਆ ਗਿਆ ਤਾਰੀ, ਓ ਛਾ ਗਿਆ ਤਾਰੀ , ਬਚ ਕੇ ਨਹੀਂ ਜਾਣਾ ਚਾਹੀਦਾ, ਮਾਰ ਲਿਆ ਜੱਫਾ ਨੰਬਰ ਤਾਰੀ ਦਾ। ਸੱਚ ਮੁੱਚ ਹੋਣੀ ਨੇ ਬਖਤਾਵਰ ਸਿੰਘ ਤਾਰੀ ਨੂੰ ਅਜਿਹਾ ਜੱਫਾ ਮਾਰਿਆ ਕਿ ਤਾਰੀ ਹੈ ਤੋ ਸੀ ਹੋ ਗਿਆ । ਤਾਰੀ ਕਬੱਡੀ ਜਗਤ ਦਾ ਧਰੂ ਤਾਰਾ ਬਣ ਗਿਆ ਜੋ ਸਦੀਵੀ ਚੇਤਿਆਂ ਵਿਚ ਵਸਿਆ ਰਹੇਗਾ। ਮਾਓ ਸਾਹਿਬ ਦੀ ਧਰਤੀ ਦੇ ਪਿੰਡ ਮੀਆਂ ਵਾਲ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਦੇ ਘਰ 25/11/1967 ਨੂੰ ਜਨਮੇ ਬਖਤਾਵਰ ਸਿੰਘ ਨੇ ਚੜਦੀ ਉਮਰੇ ਮੈਟ੍ਰਿਕ ਕਰਦਿਆਂ ਕਬੱਡੀ ਬੀਟ ਖੇਡਦੇ ਹੋਏ ਪੰਜਾਬ ਦੀ ਮਾਂ ਖੇਡ , ਕਬੱਡੀ ਓਪਨ ਵਿਚ ਅਜਿਹਾ ਪ੍ਰਦਰਸ਼ਨ ਕੀਤਾ ਤਾ ਲੋਕਾਂ ਦੀ ਜ਼ੁਬਾਨ ਤੇ ਤਾਰੀ ਦਾ ਨਾਮ ਚੜ ਗਿਆ 1987 ਵਿਚ ਪਿੰਡ ਸਾਧ ਪੁਰ ਵਿਖੇ ਓਪਨ ਕਬੱਡੀ ਵਿੱਚ ਤਾਰੀ ਨੇ ਅਜਿਹੀ ਬੱਲੇ ਬੱਲੇ ਕਰਵਾਈ ਕਿ ਕੋਚ ਸੰਤੋਖ ਸਿੰਘ ਰੰਧਾਵਾ ਦੁਆਰਾ ਸੰਨ 1989 ਵਿਚ ਤਾਰੀ ਨੂੰ ਇੰਗਲੈਂਡ ਕਬੱਡੀ ਟੂਰਨਾਮੈਂਟ ਖੇਡਣ ਲਈ ਟੀਮ ਵਿਚ ਚੁਣ ਲਿਆ 1990 ਲੁਧਿਆਣਾ ਯੁਨੀਵਰਸਿਟੀ ਵਿਚ ਕੋਚ ਸਰਦੂਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਤਾਰੀ ਵਲੋਂ ਕਬੱਡੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੇ ਮੂੰਹ ਵਿਚ ਉਂਗਲਾਂ ਪੁਵਾ ਦਿਤੀਆਂ। ਬਖਤਾਵਰ ਸਿੰਘ ਤਾਰੀ ਨੇ ਹਮੇਸ਼ਾ ਕਬੱਡੀ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਉਸ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਕਦੇ ਪੈਸੇ ਨਾਲ ਨਹੀਂ ਤੋਲਿਆ 1984 ਤੋਂ 1995 ਤੱਕ ਤਾਰੀ ਨੇ ਸੁਖਵਿੰਦਰ ਸਿੰਘ ਗਾਧਰਾ, ਬੋਲਾਂ ਪੱਤਣ, ਮੇਜਰ ਗਾਖਲ, ਬਿੰਦਰ ਫਿਰੋਜਪੁਰ ਈਆ, ਹਰਜੀਤ ਬਰਾੜ, ਗੁਰਜੀਤ ਗਾਲੂ, ਆਦਿ ਨਾਮ ਵਰ ਕਬੱਡੀ ਖਿਡਾਰੀਆਂ ਨਾਲ ਖੇਡਦਿਆਂ,ਦੇਸ਼ ਵਿਦੇਸ਼ ਵਿਚ ਕਬੱਡੀ ਦੀ ਧੱਕ ਪਾਈ ਰੱਖੀ ਅੰਤ ਕਬੱਡੀ ਦਾ ਇੰਟਰਨੈਸ਼ਨਲ ਮਾਨ ਮੱਤਾਂ ਖਿਡਾਰੀ ਆਪਣੇ ਇਲਾਕੇ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਰੁਸ਼ਨਾਉਣ ਤੋਂ ਬਾਅਦ 24 /09/2024 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਆਪਣੇ ਪ੍ਰੇਮੀਆਂ ਸਮੇਤ ਪਰਿਵਾਰ ਨੂੰ ਰੋਂਦਿਆਂ ਛੱਡ ਸੰਸਾਰ ਨੂੰ ਅਲਵਿਦਾ ਆਖ ਗਿਆ। ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਬਖਤਾਵਰ ਸਿੰਘ ਤਾਰੀ ਨੂੰ ਢਿੱਲੋਂ ਪਰਿਵਾਰ, ਕੰਗ ਪਰਿਵਾਰ ਗਾਧਰਾ ਸਮੇਤ ਲਹਿੰਬਰ ਸਿੰਘ ਕੰਗ ਕਬੱਡੀ ਪ੍ਰਮੋਟਰ ਕਨੇਡਾ, ਸੁਖਵਿੰਦਰ ਸਿੰਘ ਕੰਗ ਗਾਧਰਾ ਵੱਲੋਂ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ। ਤਾਰੀ ਦੇ ਹੋਣਹਾਰ ਬੱਚਿਆਂ ਨਰਿੰਦਰਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਆਪਣੇ ਪਿਤਾ ਬਖਤਾਵਰ ਸਿੰਘ ਤਾਰੀ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਭੋਗ ਦੀ ਅੰਤਿਮ ਅਰਦਾਸ 4 ਅਕਤੂਬਰ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਭਾ ਪਿੰਡ ਮੀਆਂ ਵਾਲ (ਮਾਉਂ ਸਾਹਿਬ) ਫਲੋਰ ਵਿਖੇ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਤਰਕਾਰੀ ਵਿੱਚ ਕਿਆਸਰਾਈਆਂ-ਇੱਕ ਮਾਰੂ ਰੁਝਾਨ
Next articleਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਵੈਨਾਂ ਰਵਾਨਾ