ਅਸਟ੍ਰੇਲੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਕਬੱਡੀ ਅਸਟ੍ਰੇਲੀਆ ਵਿਸ਼ਵ ਕੱਪ 8 ਅਕਤੂਬਰ ਨੂੰ ਹੋਵੇਗਾ ਜਿਸ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਅੱਠ ਮਰਦਾਂ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ। ਇਸ ਦੇ ਨਾਲ ਹੀ ਇੱਕ ਮੈਚ ਸਿੰਘ ਸਰਦਾਰਾਂ ਦੀ ਟੀਮ ਦਾ ਵੀ ਹੋਵੇਗਾ। ਪਿਛਲੇ ਵਿਸ਼ਵ ਕਬੱਡੀ ਕੱਪ ਦੀਆਂ ਫਾਈਨਲਿਸਟ ਟੀਮਾਂ ਦਾ ਸ਼ੋਅ ਮੈਚ ਅਤੇ ਲੜਕੀਆਂ ਦੀਆਂ ਟੀਮਾਂ ਦਾ ਅੰਤਰਰਾਸ਼ਟਰੀ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਹ ਜਾਣਕਾਰੀ ਕਬੱਡੀ ਅਸਟ੍ਰੇਲੀਆ ਵਿਸ਼ਵ ਕੱਪ ਦੇ ਚੇਅਰਮੈਨ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਨੇ ਸਾਡੇ ਪ੍ਰਤੀਨਿੱਧ ਨਾਲ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਦੂਸਰੇ ਵਿਸ਼ਵ ਟੂਰਨਾਮੈਂਟ ਦੇ ਵਾਂਗ ਚਾਰ ਸਾਲਾਂ ਬਾਅਦ ਹੀ ਹੋਇਆ ਕਰੇਗਾ। ਕਿਉਂਕਿ ਜੇਕਰ ਖੇਡਾਂ ਦੇ ਇਤਿਹਾਸ ਤੇ ਨਜਰ ਮਾਰੀਏ ਤਾਂ ਸਾਹਮਣੇ ਆਉਂਦਾ ਕਿ ਕਿਸੇ ਵੀ ਖੇਡ ਦਾ ਵਿਸਵ ਕੱਪ ਚਾਰ ਬਾਅਦ ਹੀ ਹੁੰਦਾ ਹੈ ਜੋ ਅਸੀਂ ਵੀ ਚਾਰ ਸਾਲ ਬਾਅਦ ਵਿਸਵ ਕਬੱਡੀ ਕੱਪ ਕਰਵਾ ਰਹੇ ਹਾਂ। ਪਰ ਕਬੱਡੀ ਟੂਰਨਾਮੈਂਟ ਦੀ ਆਰੰਭਤਾ ਨੂੰ ਜਾਰੀ ਰੱਖਦਿਆਂ ਹਰ ਸਾਲ ਕਬੱਡੀ ਚੈਪੀਅਨਸ਼ਿਪ ਕਰਵਾਈ ਜਾਵੇਗੀ । ਜਿਸ ਨਾਲ ਕਬੱਡੀ ਟੂਰਨਾਮੈਂਟ ਚੱਲਦੇ ਰਹਿਣ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਵੀ ਅਸਟ੍ਰੇਲੀਆ ਵਿਸ਼ਵ ਕਬੱਡੀ ਕੱਪ ਨੇ ਆਪਣੀ ਵੱਖਰੀ ਛਾਪ ਛੱਡੀ ਸੀ। ਇਸ ਵਾਰੀ ਵੀ ਇਸ ਕੱਪ ਨੂੰ ਲੈ ਕੇ ਕਬੱਡੀ ਪ੍ਰੇਮੀਆਂ ਵਿੱਚ ਭਾਰੀ ਉਤਸਾਹ ਹੈ।
ਕੁਲਦੀਪ ਸਿੰਘ ਬਾਸੀ ਭਲਵਾਨ ਪਿਛਲੇ ਕਈ ਦਹਾਕਿਆਂ ਤੋਂ ਕੁਸ਼ਤੀ ਅਤੇ ਕਬੱਡੀ ਨੂੰ ਪ੍ਮੋਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਨੂੰ ਸਹੀ ਅਰਥਾਂ ਵਿੱਚ ਪ੍ਫੁਲਿਤ ਕਰਨ ਲਈ ਇਸ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਦੀ ਲੋੜ ਹੈ ।ਅੱਜ ਕਬੱਡੀ ਦੀ ਖੇਡ ਵਿੱਚ ਡੋਪ ਟੈਸਟ ਪ੍ਕਿਰਿਆ ਲਾਜਮੀ ਹੋ ਗਈ ਹੈ।ਇੱਥੇ ਖੇਡਣ ਵਾਲੇ ਹਰ ਖਿਡਾਰੀ ਦਾ ਡੋਪ ਟੈਸਟ ਯਕੀਨੀ ਬਣਾਇਆ ਜਾਵੇਗਾ । ਪਹਿਲਾਂ ਖਿਡਾਰੀ ਆਪਣੇ ਦੇਸ਼ ਤੋਂ ਡੋਪ ਟੈਸਟ ਕਰਾਉਣਗੇ ਫੇਰ ਅਸਟ੍ਰੇਲੀਆ ਵਿੱਚ ਵੀ ਡੋਪ ਟੈਸਟ ਹੋਣਗੇ। ਵਿਸ਼ਵ ਕਬੱਡੀ ਕੱਪ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ । ਕਬੱਡੀ ਅਸਟ੍ਰੇਲੀਆ ਕੱਪ ਦੀ ਵੈਬਸਾਈਟ ਵੀ ਹੋਵੇਗੀ । ਕਬੱਡੀ ਅਸਟ੍ਰੇਲੀਆ ਵਿਸ਼ਵ ਕੱਪ ਖੇਡ ਜਗਤ ਵਿੱਚ ਵੱਖਰੀ ਛਾਪ ਛੱਡੇ ਇਸ ਲਈ ਹੁਣ ਤੋਂ ਹੀ ਯਤਨ ਜਾਰੀ ਕਰ ਦਿੱਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly