ਜਿਓਤਿਰਦਿੱਤਿਆ ਸਿੰਧੀਆ, ਸੋਨੋਵਾਲ ਤੇ ਨਰਾਇਣ ਰਾਣੇ ਦੇ ਕੇਂਦਰੀ ਮੰਤਰੀ ਬਣਨ ਦੀ ਸੰਭਾਵਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਦੀ ਮੋਦੀ ਸਰਕਾਰ ਦਾ 7 ਜੁਲਾਈ ਨੂੰ ਸ਼ਾਮ 6 ਵਜੇ ਵਿਸਥਾਰ ਕੀਤਾ ਜਾਵੇਗਾ। ਇਸ ਵਾਰ ਜਿਓਤਿਰਦਿੱਤਿਆ ਸਿੰਧੀਆ, ਨਰਾਇਣ ਰਾਣੇ ਤੇ ਸਰਬਾਨੰਦ ਸੋਨੋਵਾਲ ਨੂੰ ਕੇਂਦਰੀ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਇਨ੍ਹਾਂ ਸਣੇ ਮੰਤਰੀ ਬਣਨ ਵਾਲੇ ਹੋਰ ਆਗੂ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ। ਦਿੱਲੀ ਪੁੱਜੇ ਸਿੰਧੀਆ ਨੇ ਮੰਤਰੀ ਬਣਨ ’ਤੇ ਪੁੱਛੇ ਜਵਾਬ ਵਿਚ ਸਿਰਫ ਇਹੀ ਕਿਹਾ ਕਿ ਹਾਲੇ ਉਨ੍ਹਾਂ ਨੂੰ ਮੰਤਰੀ ਬਣਨ ਬਾਰੇ ਕੁਝ ਵੀ ਪਤਾ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਮੋਦੀ ਸਰਕਾਰ ਵਿਚ 20 ਤੋਂ ਜ਼ਿਆਦਾ ਨਵੇਂ ਮੰਤਰੀ ਬਣਾਏ ਜਾਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਬਾਗ਼ੀ ਆਗੂ ਅਨਿਲ ਜੋਸ਼ੀ ਨੂੰ ‘ਕਾਰਨ ਦੱਸੋ’ ਨੋਟਿਸ
Next articleਖੰਨਾ: ਪੁਲੀਸ ’ਤੇ ਗੋਲੀਬਾਰੀ, ਕੇਐੱਲਐੱਫ ਦਾ ਸਮਰਥਕ ਸਾਥੀਆਂ ਸਣੇ ਕਾਬੂ