(ਸਮਾਜ ਵੀਕਲੀ)
ਸਾਉਣ ਮਹੀਨਾ ਸੁੱਕਾ ਲੰਘਿਆ
ਰੱਬ ਦੇ ਅਗੇ ਕੋਈ ਨਾ ਖੰਗਿਆ
ਘਟਾ ਕਾਲੀਆਂ ਗੁੰਮ ਹੋ ਗਈਆ
ਨਾ ਬਦਲ ਨਾ ਕਣੀਆਂ ਪਈਆ
ਲੂਹਾ ਲਗਿਆ ਸਾੜ ਜਿਹਾ ਏ
ਸਾਉਣ ਮਹੀਨਾ ਹਾੜ ਜਿਹਾ ਏ
ਹਾੜਾ ਕੀ ਇਹ ਹੋਈ ਜਾਂਦਾ
ਨਹਾਉਂਦੇ ਮੁੜ੍ਹਕਾ ਚੋਈ ਜਾਂਦਾ
ਦਰਖਤ ਖਮੋਸ਼ ਨਾ ਹਿਲਦਾ ਪਤਾ
ਕਦੋਂ ਆਉਣਾ ਅਜੇ ਅਸੂ ਕੱਤਾ
ਅਮੀਰਾ ਦੇ ਤਾਂ ਏ ਸੀ ਚੱਲਣ
ਯਾਰ ਧਮਾਧੜ ਪੱਖੀਆਂ ਝੱਲਣ
ਫੂਕੀ ਗੁੱਡੀ ਅਸਰ ਨਾ ਹੋਇਆ
ਰੱਬ ਦਾ ਇਕ ਅਥਰੂ ਨਾ ਚੋਇਆ
ਨਾ ਚੱਲਿਆ ਕੋਈ ਤੰਤਰ ਜੰਤਰ
ਫੇਲ੍ਹ ਕਿਓਂ ਹੋ ਗਏ ਟੂਣੇ ਮੰਤਰ
ਕੁਦਰਤ ਅੱਗੇ ਪੇਸ਼ ਨਹੀਂ ਜਾਣੀ
ਧਰਤੀ ਹੇਠਾ ਮੁਕ ਗਿਆ ਪਾਣੀ
ਅਜੇ ਵੀ ਸੋਚੋਂ ਭਵਿੱਖ ਬਚਾ ਲੳ
ਚੰਦੀ, ਰਲ ਮਿਲ ਰੁੱਖ ਲਗਾ ਲੳ
ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ 9814601638