ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੋਚ ਗਲਤ ਜਿਹੇ ਪਾਸੇ ਨੂੰ ਤੁਰਦੀ ਜਾ ਰਹੀ ਹੈ ਖਾਸ ਕਰਕੇ ਜਦੋਂ ਨੌਜਵਾਨਾਂ ਦੀਆਂ ਗੱਲਾਂ ਬਾਤਾਂ ਹਰਕਤਾਂ ਸਾਡੇ ਸਾਹਮਣੇ ਆਉਂਦੀਆਂ ਹਨ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਸਾਡੀ ਨੌਜਵਾਨੀ ਕਿਹੜੇ ਪਾਸੇ ਨੂੰ ਤੁਰੀ ਪਈ ਹੈ। ਨੌਜਵਾਨੀ ਪੰਜਾਬ ਦੀ ਜਿਆਦਾਤਰ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੈ ਲੁੱਟਾਂ ਖੋਹਾਂ ਕਤਲ ਹੋਰ ਬਹੁਤ ਕੁਝ ਗਲਤ ਅਕਸਰ ਹੋ ਰਿਹਾ ਹੈ ਤੇ ਰੋਜਾਨਾ ਹੀ ਸਾਹਮਣੇ ਆ ਰਿਹਾ ਹੈ।
ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋ ਸਾਹਮਣੇ ਆਇਆ ਹੈ। ਜਿਸ ਵਿੱਚ ਤਿੰਨ ਚਾਰ ਦੋਸਤ ਘੁੰਮਣ ਫਿਰ ਲਈ ਨਿਕਲੇ ਜੋ ਗੁਰੂ ਅਰਜਨ ਦੇਵ ਨਗਰ ਧੂਰੀ ਲਾਇਨ ਦੇ ਵਸਨੀਕ ਸਨ ਉਹਨਾਂ ਚਾਰ ਪੰਜ ਦੋਸਤਾਂ ਦੇ ਵਿੱਚ ਬੀਅਰ ਪੀਣ ਨੂੰ ਲੈ ਕੇ ਝਗੜਾ ਹੋ ਗਿਆ ਉਹਨਾਂ ਦਾ ਦੋਸਤ ਕਮਲ ਜਿਸ ਤੋਂ ਇਹਨਾਂ ਬੀਅਰ ਪਿੰਡ ਦੀ ਮੰਗ ਕੀਤੀ ਉਸਨੇ ਜਵਾਬ ਦੇ ਦਿੱਤਾ ਤੇ ਨਸ਼ੇ ਵਿੱਚ ਧੁੱਤ ਇਹਨਾਂ ਨੌਜਵਾਨਾਂ ਨੇ ਉਸ ਦਾ ਕੁੱਟ ਕੁਟਾਪਾ ਕਰ ਦਿੱਤਾ ਤੇ ਬੇਸਬਾਲ ਡੰਡਿਆਂ ਨਾਲ ਸਿਰ ਪਾੜ ਦਿੱਤਾ। ਸੀਐਮਸੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਗੁਰੂ ਅਰਜਨ ਦੇਵ ਨਗਰ ਇਲਾਕੇ ਦਾ ਰਹਿਣ ਵਾਲਾ ਕਮਲ ਆਪਣੇ ਮਾਪਿਆਂ ਦਾ ਪੁੱਤਰ ਸੀ ਤੇ ਜਿਸ ਦੀ ਉਮਰ ਹਾਲੇ ਸਿਰਫ 19 ਸਾਲ ਹੈ। ਪਰਿਵਾਰ ਵਾਲਿਆਂ ਨੇ ਵਿਰਲਾਪ ਕਰਦਿਆਂ ਹੋਇਆਂ ਕਿਹਾ ਕਿ ਉਸਦੇ ਦੋਸਤਾਂ ਨੇ ਗੁੰਡਾਗਰਦੀ ਕਰਦਿਆਂ ਹੋਇਆ ਮੇਰੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਕਤਲ ਕਾਂਡ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਦੋ ਫਰਾਰ ਹਨ ਉਹਨਾਂ ਦੀ ਭਾਲ ਜਾਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly