HOME ਸੰਗੋਵਾਲ ਵਿਖੇ ਜੂਨ ਮਹੀਨੇ ਦੀ ਫੁੱਟਬਾਲ ਲੀਗ ਸਫਲਤਾ ਪੂਰਵਕ ਕਰਵਾਈ ਗਈ

ਸੰਗੋਵਾਲ ਵਿਖੇ ਜੂਨ ਮਹੀਨੇ ਦੀ ਫੁੱਟਬਾਲ ਲੀਗ ਸਫਲਤਾ ਪੂਰਵਕ ਕਰਵਾਈ ਗਈ

1

ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਸਿੰਘ ਚੰਦੀ)-ਤਹਿਸੀਲ ਨਕੋਦਰ ਅਤੇ ਹਲਕਾ ਸ਼ਾਹਕੋਟ ਦੇ ਪਿੰਡ ਸੰਗੋਵਾਲ ਵਿਖੇ “ਸ. ਅਜੀਤ ਸਿੰਘ ਸਟੇਡੀਅਮ” ਵਿੱਚ ਚੌਥੀ ਫੁੱਟਬਾਲ ਲੀਗ “ਸ. ਅਜੀਤ ਸਿੰਘ ਸਪੋਰਟਸ ਕਲੱਬ” ਵੱਲੋਂ ਪੂਰੇ ਨਗਰ, ਐਨ.ਆਰ.ਆਈ. ਵੀਰਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਲੀਗ ਵਿੱਚ 08 ਟੀਮਾਂ ਨੇ ਭਾਗ ਲਿਆ।ਇਹ ਫੁੱਟਬਾਲ ਲੀਗ/ਟੂਰਨਾਮੈਂਟ ਹਰ ਮਹੀਨੇ ਦੇ ਪਹਿਲੇ ਐਤਵਾਰ ਪਿੰਡ ਸੰਗੋਵਾਲ ਸ.ਅਜੀਤ ਸਿੰਘ ਸਟੇਡੀਅਮ ਦੇ ਖੇਡ ਮੈਦਾਨ ਵਿਖੇ ਕਰਵਾਈ ਜਾਂਦੀ ਹੈ।ਜੂਨ ਮਹੀਨੇ ਦਾ ਟੂਰਨਾਮੈਂਟ ਪਿੰਡ ਹੂਸੈਨਾਬਾਦ ਦੀ ਫੁੱਟਬਾਲ ਟੀਮ  ਨੇ ਮਹਿਤਪੁਰ ਨੂੰ ਟਾਈਬਰੇਕਰ ਰਾਹੀਂ ਹਰਾਕੇ ਜੇਤੂ ਰਹੀ ਅਤੇ ਦੂਸਰੇ ਸਥਾਨ ਤੇ ਮਹਿਤਪੁਰ ਦੀ ਫੁੱਟਬਾਲ ਟੀਮ ਵੱਲੋਂ ਪ੍ਰਾਪਤ ਕੀਤਾ ਗਿਆ।ਲੀਗ ਵਿੱਚ ਵੱਖਰੇ ਤੌਰ ਤੇ 02 ਸ਼ੋਅ ਮੈਚ ਜਿਨ੍ਹਾਂ ਵਿੱਚੋਂ ਇੱਕ 40 ਸਾਲ ਤੋਂ ਵੱਧ ਉਮਰ ਦੇ ਫੁੱਟਬਾਲ ਖਿਡਾਰੀਆਂ ਦਾ ਅਤੇ ਅੰਡਰ-14 ਦੇ ਖਿਡਾਰੀਆਂ ਦੇ ਮੈਚ ਕਰਵਾਏ ਗਏ।ਇਸ ਲੀਗ ਵਿੱਚ ਖਿਡਾਰੀਆਂ ਦੀ ਹੌਸਲਾ-ਅਫਜਾਈ ਲਈ ਉਚੇਚੇ ਤੌਰ ਤੇ ਥਾਣਾ ਮਹਿਤਪੁਰ ਦੇ ਐਸ.ਐਚ.ਓ. ਇੰਸਪੈਕਟਰ ਬਲਬੀਰ ਸਿੰਘ ਜੀ ਨੇ ਸ਼ਿਰਕਤ ਕੀਤੀ,ਜਿਨ੍ਹਾਂ ਨੇ ਦੱਸਿਆ ਕਿ ਪਿੰਡ ਸੰਗੋਵਾਲ ਦੇ ਨੌਜਵਾਨਾਂ ਦਾ ਖੇਡਾਂ ਪ੍ਰਤੀ ਪਿਆਰ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਅਜਿਹੇ ਟੂਰਨਾਮੈਂਟ ਕਰਵਾਉਣਾ ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦਾ ਅਨਿੱਖੜਵਾਂ ਅੰਗ ਹਨ ਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਾ ਵਿਸ਼ਵਾਸ਼ ਦੁਵਾਇਆ।ਫੁਟੱਬਾਲ ਲੀਗ ਵਿੱਚ ਖਿਡਾਰੀਆਂ ਲਈ ਲੰਗਰ ਦਾ ਪ੍ਰਬੰਧ ਵਿਸ਼ੇਸ਼ ਤੌਰ ਕੀਤਾ ਗਿਆ।ਫੁੱਟਬਾਲ ਲੀਗ ਦੌਰਾਨ ਹਾਜ਼ਰ ਕਮੇਟੀ ਪ੍ਰਧਾਨ ਸ.ਚਰਨਦੀਪ ਸਿੰਘ ਚੈਰੀ ਚੰਦੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਮਹੀਨੇ ਫੁੱਟਬਾਲ ਤੇ ਵਾਲੀਵਾਲ ਦੀਆਂ ਲੀਗ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਰਵਾਈਆਂ ਜਾਂਦੀਆਂ ਹਨ।ਇਸ ਲੀਗ ਦੇ ਜੂਨ ਮਹੀਨੇ ਦੇ ਸਪਾਂਸਰ ਦਵਿੰਦਰ ਸਿੰਘ ਯੂ.ਕੇ ਦੇ ਪਿਤਾ ਕਸ਼ਮੀਰ ਸਿੰਘ, ਸ. ਕੁਲਵੰਤ ਸਿੰਘ ਸਰਪੰਚ, ਸਮੂਹ ਪੰਚਾਇਤ ਮੈਂਬਰ, ਚੇਅਰਮੈਨ ਬਲਦੇਵ ਸਿੰਘ ਲਾਡੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ, ਅਧਿਆਪਕ ਆਗੂ ਮਾਸਟਰ ਕੰਵਲਜੀਤ ਸੰਗੋਵਾਲ, ਰਿਟਾ. ਇੰਸਪੈਕਟਰ ਅਵਤਾਰ ਸਿੰਘ ਜੋਸਨ, ਸ. ਕਸ਼ਮੀਰ ਸਿੰਘ ਚੰਦੀ, ਸ. ਖੁਸ਼ਵੰਤ ਸਿੰਘ ਸਾਬੀ ਮੈਂਬਰ, ਬਲਦੇਵ ਰਾਜ ਅਰੋੜਾ,ਹਰਪ੍ਰੀਤ ਸਿੰਘ,ਸ. ਅਜੈਬ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਖਿੰਡਾ,ਡਾ. ਕੁਲਵੰਤ ਸਿੰਘ, ਅਮਨਦੀਪ ਜੰਮੂ, ਪ੍ਰਧਾਨ ਚਰਨਦੀਪ ਸਿੰਘ, ਯਾਦਵਿੰਦਰ ਸਿੰਘ ਜੋਸਨ, ਕੋਮਲਪ੍ਰੀਤ ਸਿੰਘ, ਪ੍ਰਮਿੰਦਰਪਾਲ ਸਿੰਘ ਪ੍ਰਿੰਸ, ਵਿਜੈ ਕੁਮਾਰ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਦਿੱਤੇ ਇਨਾਮਾਂ ਤੋਂ ਬਾਅਦ ਜੁਲਾਈ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਵੀ ਬਿਹਤਰ ਟੂਰਨਾਮੈਂਟ ਕਰਵਾਉਣ ਦਾ ਵਾਅਦਾ ਕਰਕੇ ਜੂਨ ਮਹੀਨੇ ਦੀ ਲੀਗ ਸੰਪੂਰਨ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਢਾਈ ਦਹਾਕੇ ਬਾਅਦ ਇਕੱਠਾ ਹੋਇਆ ਨਵੋਦਿਆ ਵਿਦਿਆਲਾ ਪਟਿਆਲਾ ਦਾ 1994-2001 ਬੈਚ
Next articleਸਿਵਲ ਸਰਜਨ ਵੱਲੋਂ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕ ਦਾ ਦੌਰਾ