ਪਟਿਆਲਾ ਦੇ ਇੰਡੂਰਾ ਰੈਸਟੋਰੈਂਟ ਵਿੱਚ ਪੁਰਾਣੇ ਕਿੱਸਿਆਂ-ਕਹਾਣੀਆਂ, ਗੀਤਾਂ, ਕਵਿਤਾਵਾਂ ਤੇ ਚੁਟਕਲਿਆਂ ਨਾਲ਼ ਖੂਬ ਜਮੀ ਮਹਿਫਲ
ਪਟਿਆਲਾ, (ਸਮਾਜ ਵੀਕਲੀ) (ਰੋਮੀ ਘੜਾਮਾਂ): ਕੱਲ੍ਹ ਪਟਿਆਲਾ ਵਿਖੇ ਸਥਿਤ ਇੰਡੂਰਾ ਰੈਸਟੋਰੈਂਟ ਵਿਖੇ ਜਵਾਹਰ ਨਵੋਦਿਆ ਵਿਦਿਆਲਾ ਪਟਿਆਲਾ ਵਿੱਚ 1994 ਬੈਚ ਸਮੇਂ ਦਾਖਲ ਹੋਏ ਮੁੰਡਿਆਂ ਤੇ ਕੁੜੀਆਂ ਨੇ ਇਕੱਤਰਤਾ ਕਰਨ ਦਾ ਸਬੱਬ ਰਚਾਇਆ। ਜਿਸ ਲਈ ਬੁਨਿਆਦੀ ਪ੍ਰਬੰਧ ਇੱਥੋਂ ਦੇ ਹੀ ਵਸਨੀਕ ਤੇ ਪੰਜਾਬ ਪੁਲਸ ਵਿੱਚ ਤਾਇਨਾਤ ਗੁਰਚਰਨਦੀਪ ਸਿੰਘ ਜੋਨੀ ਨੇ ਬਹੁਤ ਹੀ ਸ਼ਾਨਦਾਰ ਕੀਤੇ। ਰਸਮੀ ਮਿਲਣੀਆਂ ਤੇ ਖਾਣ-ਪੀਣ ਦੇ ਨਾਲ਼ ਨਾਲ਼ ਸਜੀ ਸਕੂਲੀ ਬਾਲ-ਸਭਾ ਜਿਹੀ ਮਹਿਫਲ ਨੇ ਮਾਹੌਲ ਨੂੰ ਸਿਖਰਲੀਆਂ ਹੱਦਾਂ ਤੱਕ ਖੁਸ਼ਨੁਮਾ ਬਣਾਈ ਰੱਖਿਆ। ਮੁੰਡਿਆਂ ਵਿੱਚੋਂ ਪ੍ਰਵੇਜ, ਇਕਬਾਲ, ਪਰਮਿੰਦਰ, ਗੁਰਪ੍ਰੀਤ ਕਲੇਰ ਤੇ ਲਖਵਿੰਦਰ ਲੱਕੀ ਅਤੇ ਕੁੜੀਆਂ ਵਿੱਚੋਂ ਗਗਨ, ਸੁਖਦੀਪ, ਹਰਪ੍ਰੀਤ, ਸੰਤੋਸ਼, ਮਨਪ੍ਰੀਤ, ਬੇਅੰਤ ਤੇ ਮਮਤਾ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਹਰਜਿੰਦਰ ਰਾਜੂ, ਜਗਤਾਰ, ਅਮਨਦੀਪ ਤੇ ਸੱਚਦੀਪ ਨੇ ਸ਼ਾਇਰਾਨਾ ਤੇ ਸੰਗੀਤਕ ਰੰਗ ਜਮਾਈ ਰੱਖਿਆ। ਸਰਬਜੀਤ ਕੌਰ ਆਪਣੀ ਪੇਸ਼ਕਾਰੀ ਦੌਰਾਨ ਸਕੂਲ ਸਮੇਂ ਦੇ ਗੀਤਾਂ ਅਸੀ ਦਿਨ ਚੜ੍ਹਦੇ ਦੀ ਲਾਲੀ ਤੇ ਨਈਆ ਹੋਅਅ… ਰੇ ਹੋਅਅਅ…, ਆਦਿ ਗੀਤਾਂ ਨਾਲ਼ ਜਿਵੇਂ ਸਾਰਿਆਂ ਦੀ ਉਮਰ ਨੂੰ ਬੈਕ-ਗੇਅਰ ਵਿੱਚ ਪਾ ਕੇ 27 – 28 ਸਾਲ ਪਿੱਛੇ ਲੈ ਗਈ। ਹਰਦੀਪ ਕੌਰ ਦੁਆਰਾ ਕੀਤੀ ਮਿਮਕਿਰੀ ਨੇ ਖੂਬ ਠਹਾਕੇ ਲਵਾਏ। ਨਸੀਬ ਦੀ ਬਚਪਨ ਸਮੇਂ ਦੀ ਜਿਉਂ ਦੀ ਤਿਉਂ ਕਾਇਮ ਮਾਸੂਮੀਅਤ ਅਤੇ ਫਰਾਖਦਿਲੀ ਖਿੱਚ ਦਾ ਕੇਂਦਰ ਬਣੀ ਰਹੀ। ਉਪਰੰਤ ਦੁਪਿਹਰ ਦਾ ਭੋਜਨ ਇਕੱਠਿਆਂ ਕਰ ਸਭ ਨੇ ਦੁਬਾਰਾ ਜਲਦ ਮਿਲਣ ਦੀ ਉਤਸੁਕਤਾ ਨਾਲ਼ ਵਿਦਾ ਲਈ। ਮੰਚ ਸੰਚਾਲਨ ਦੀ ਜੁੰਮੇਵਾਰੀ ਗੁਰਬਿੰਦਰ ਰੋਮੀ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



