HOME ਜੂਨ ਦੀਆਂ ਛੁੱਟੀਆਂ

ਜੂਨ ਦੀਆਂ ਛੁੱਟੀਆਂ

ਕੁਲਦੀਪ ਕੌਰ ਸੰਗਰੂਰ
  (ਸਮਾਜ ਵੀਕਲੀ)   ਹਰ ਸਾਲ ਗਰਮੀ ਵਿੱਚ ਜੂਨ ਮਹੀਨੇ ਗਰਮੀ ਜਿਆਦਾ ਹੋਣ ਕਰਕੇ ਬੱਚਿਆਂ ਨੂੰ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹਨ ਤੇ ਨਾਲ ਅਧਿਆਪਕਾਂ ਨੂੰ ਵੀ ਛੁੱਟੀਆਂ ਹੁੰਦੀਆਂ ਹਨ। ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾ ਕੰਮ ਮਿਲਦਾ ਹੈ ਤਾਂਕਿ ਬੱਚੇ ਚਾਅ ਚਾਅ ਵਿੱਚ ਪੜਨਾ ਨਾ ਭੁੱਲ ਜਾਣ।ਕੁਝ ਬੱਚੇ ਛੁੱਟੀਆਂ ਵਿੱਚ ਆਪਣੇ ਨਾਨਕੇ,ਦਾਦਕੇ,ਚਾਚਾ – ਚਾਚੀ ਕੋਲ,ਕੁਝ ਭੂਆ ਦੇ ਜਾਂਦੇ ਹਨ ਤੇ ਕੁਝ ਮੇਰੇ ਵਰਗੇ ਆਪਣੇ ਘਰ ਹੀ ਸਾਰੀਆਂ ਛੁੱਟੀਆਂ ਬਤੀਤ ਕਰ ਕਰ ਦਿੰਦੇ ਹਨ ਕਿ ਬਾਹਰ ਗਰਮੀ ਹੈ ਇਸ ਲਈ ਘਰੋਂ ਬਾਹਰ ਹੀ ਨਹੀਂ ਨਿਕਲਦੇ । ਬਾਹਰ ਗਰਮੀ ਦਾ ਤਾਂ ਬਹਾਨਾ ਹੁੰਦਾ ਹੈ ਅਸਲ ਜੋ ਛੁੱਟੀਆਂ ਪਰਿਵਾਰ ਵਿੱਚ ਮਨਾਉਣ ਵਿੱਚ ਨਜ਼ਾਰਾ ਆਉਂਦਾ ਹੈ ਉਹ ਕਿਤੇ ਹੋਰ ਨਹੀਂ ਭਾਵੇਂ ਪਰਿਵਾਰ ਘਰ ਹੀ ਕਿਉ ਨਾ ਹੋਵੇ ।ਕਿਉਕਿ ਇੱਕ ਛੁੱਟੀਆਂ ਹੀ ਹੁੰਦੀਆਂ ਹਨ ਜਿਸ ਵਿੱਚ ਅਸੀਂ ਆਪਣੇ ਪਰਿਵਾਰ ਨੂੰ ਮਿਲਦੇ ਹਾਂ,ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਾਂ ਕਿਉਕਿ ਅਜੋਕੇ ਸਮੇਂ ਵਿੱਚ ਮਸ਼ੀਨੀ ਯੁੱਗ ਹੋਣ ਕਰਕੇ ਕੁਝ ਤਾਂ ਸਾਨੂੰ ਕੰਮ ਤੋਂ ਵਿਹਲ ਨਹੀਂ ਮਿਲਦੀ ਦੂਜੇ ਮੋਬਾਇਲ ਫੋਨ ਤੋਂ ਵੀ ਅਸੀਂ ਵਿਹਲੇ ਨਹੀਂ ਹੁੰਦੇ। ਮੈਂ ਇੱਕ ਫੇਸਬੁੱਕ ਤੇ ਕਿਸੇ ਦੀ ਪੋਸਟ ਪੜੀ ਸੀ ਜਿਸ ਵਿੱਚ ਲਿਖਣ ਵਾਲੇ ਨੇ ਸ਼ਾਇਦ ਦਿਲੋਂ ਸੱਚਾਈ ਹੀ ਬਿਆਨ ਕੀਤੀ ਸੀ ਕਿ ਜਦੋਂ ਤੱਕ ਮੇਰੇ ਮੋਬਾਇਲ ਫੋਨ ਵਿੱਚ ਨੈਟ ਚਲਦਾ ਸੀ ਉਦੋਂ ਤੱਕ ਮੈਨੂੰ ਮੇਰੇ ਪਰਿਵਾਰ ਵਾਲੇ ਮੈਂਬਰ ਬੁਰੇ ਲੱਗਦੇ ਸੀ ਪਰ ਜਦੋਂ ਮੇਰੇ ਮੋਬਾਇਲ ਫੋਨ ਵਿੱਚ ਨੈਟ ਖਤਮ ਹੋ ਗਿਆ ਤੇ ਥੋੜੇ ਸਮੇਂ ਲਈ ਮੈਂ ਆਪਣੇ ਪਰਿਵਾਰਿਕ ਮੈਂਬਰਾਂ ਵਿੱਚ ਬੈਠ ਕੇ ਗੱਲ ਕੀਤੀ ਤਾਂ ਮੈਨੂੰ ਮੇਰੇ ਪਰਿਵਾਰਿਕ ਮੈਂਬਰ ਚੰਗੇ ਲੱਗੇ।ਨੌਕਰੀ ਪੇਸ਼ਾ ਵਾਲੇ ਲੋਕਾਂ ਕੋਲ ਤਾਂ ਬਿਲਕੁਲ ਵੀ ਵਿਹਲ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਦੇ ਸਕਣ।ਕੁਝ ਹੁੰਦੇ ਨੇ ਨੌਕਰੀ ਪੇਸ਼ਾ ਵਾਲੇ ਲੋਕ ਜੋ ਆਪਣੇ ਬੱਚਿਆਂ ਵੱਲ ਧਿਆਨ ਦਿੰਦੇ ਹਨ ਪਰ ਕੁਝ ਤਾਂ ਬਿਲਕੁਲ ਵੀ ਨਹੀਂ ਧਿਆਨ ਦਿੰਦੇ ਤੇ ਫਿਰ ਬੱਚੇ ਹੱਥ ਵਿਚੋਂ ਨਿਕਲ ਜਾਂਦੇ ਤੇ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ।
ਗਰਮੀ ਦੀਆਂ ਛੁੱਟੀਆਂ ਐਵੇਂ ਬਤੀਤ ਕਰੀਏ
ਕਿ ਲੱਗੇ ਕੁਝ ਗੁੰਮਿਆ ਹਾਸਿਲ ਕਰ ਲਿਆ
ਐਵੇਂ ਨਾ ਫੋਕੀ ਸ਼ੋਹਰਤ ਲਈ ਆਪਣਾਪਨ ਖਤਮ ਕਰੀਏ
ਕੁਲਦੀਪ ਕੌਰ ਸੰਗਰੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਜ਼ੁਰਗਾਂ ਦੀ ਸਮੱਸਿਆ
Next articleਗੱਲਾਂ ਸ਼੍ਰੀ ਹਰਬੰਸ ਸਿੰਘ ਸੈਣੀ ਦੀਆਂ।