*ਜੂਨ 84*

ਬਲੌਰ ਸਿੰਘ ਕਾਂਝਲਾ 

(ਸਮਾਜ ਵੀਕਲੀ)

ਬਹੁਤੇ ਸੀ ਆਪਣੇ ਥੋੜ੍ਹੇ ਸੀ ਗੈਰ
ਕਿਸੇ ਆਣ ਕੇ ਪਾ ਲਿਆ
ਸਿੱਖਾਂ ਦੇ ਮੱਕੇ ਨਾਲ ਵੈਰ।।

ਚਲਦੇ ਬਾਣੀ ਦੇ ਪ੍ਰਵਾਹ ਤੇ,
ਢਾਹਿਆ ਸੀ ਟੈਂਕਾ ਨਾਲ ਕਹਿਰ।।

ਖੂਨ ਇਉਂ ਵਗਿਆ,
ਜਿਵੇਂ ਵਗੇ ਕੋਈ ਨਹਿਰ।।

ਦੁਨੀਆ ਨਾਲੋਂ ਤੋੜਤਾ ਸੀ,
ਨਗਰੀ ਗੁਰੂ ਦੀ ਅੰਮ੍ਰਿਤਸਰ ਸ਼ਹਿਰ।

ਅਣਖੀ ਸਿੱਖ ਸੂਰਮੇ ਕਦੇ
ਪਹਿਲਾਂ ਨਾ ਪਾਉਂਦੇ ਵੈਰ

‘ਕਾਂਝਲਿਆ’ ਥਾਪੜਾ ਹੈ ਗੁਰੂ ਦਾ,
ਸਦਾ ਪਾਪੀਆਂ ਨੂੰ ਕਰਾਉਂਦੇ
ਨਰਕਾਂ ਦੀ ਸੈਰ।।

ਬਲੌਰ ਸਿੰਘ ਕਾਂਝਲਾ 
ਪਿੰਡ ਕਾਂਝਲਾ
(ਸੰਗਰੂਰ)
ਸੰਪਰਕ 94643-91194

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੁਬਾਨ ‘ਤੇ ਜਲ਼ਾਲਤ
Next article5 ਜੂਨ ਵਿਸ਼ਵ ਵਾਤਾਵਰਣ ਦਿਵਸ