ਨਵੀਂ ਦਿੱਲੀ, (ਸਮਾਜ ਵੀਕਲੀ): ਫਰਾਂਸ ਦੀ ਫਿਲਮ ਨਿਰਦੇਸ਼ਕ ਜੂਲੀਆ ਡੁਕੋਰਨੂ ਨੂੰ ਕਾਨ ਫਿਲਮ ਫੈਸਟੀਵਲ ਵਿਚ ਉਸ ਦੀ ਫਿਲਮ “ਟਾਈਟਨ” ਲਈ ਪਾਮ ਡੀਓਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ, ਜਿਸ ਨਾਲ ਉਹ ਪੁਰਸਕਾਰ ਜਿੱਤਣ ਵਾਲੀ 28 ਸਾਲਾਂ ਵਿਚ ਪਹਿਲੀ ਮਹਿਲਾ ਬਣ ਗਈ ਹੈ। 74ਵੇਂ ਕਾਨ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿਚ ਇਹ ਪੁਰਸਕਾਰ ਭੇਟ ਕੀਤੇ ਗਏ। ਇਸ ਫਿਲਮੇ ਮੇਲੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜੂਰੀ ਵਿੱਚ ਔਰਤਾਂ ਦੀ ਗਿਣਤੀ ਵੱਧ ਸੀ। ਡੁਕਰੋਨੂ ਇਹ ਪੁਰਸਕਾਰ ਜਿੱਤਣ ਵਾਲੀ ਦੂਜੀ ਮਹਿਲਾ ਹੈ। ਇਸ ਤੋਂ ਪਹਿਲਾਂ 1993 ਵਿੱਚ ਦਿ ਪਿਆਨੋ ਲਈ ਇਹ ਪੁਰਸਕਾਰ ਨਿਊਜ਼ੀਲੈਂਡ ਦੀ ਜੇਨ ਕੇਂਪਿਆਨ ਨੂੰ ਮਿਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly