ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ (ਸਮਾਜ ਵੀਕਲੀ) :ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ ਸਾਲ ਪਹਿਲਾਂ ਡਿਊਟੀ ਦੌਰਾਨ ਗੋਲੀ ਵੱਜਣ ਕਾਰਨ ਮਾਰੇ ਗਏ ਸਿੱਖ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖਣ ਸਬੰਧੀ ਮਤਾ ਪਾਸ ਕੀਤਾ ਹੈ।

ਅਮਰੀਕੀ ਮਹਿਲਾ ਆਗੂ ਲਿਜ਼ੀ ਫਲੈਚਰ ਨੇ ਕਿਹਾ, ‘ਡਿਪਟੀ (ਸ਼ੈਰਿਫ) ਧਾਲੀਵਾਲ ਨੇ ਆਪਣੇ ਭਾਈਚਾਰੇ ਵੱਲੋਂ ਸਰਵੋਤਮ ਸੇਵਾ ਕੀਤੀ ਹੈ। ਉਸ ਨੇ ਬਰਾਬਰੀ ਤੇ ਭਾਈਚਾਰੇ ਲਈ ਸੇਵਾਵਾਂ ਨਿਭਾਉਂਦਿਆਂ ਜਾਨ ਦੇ ਦਿੱਤੀ।’ ਫਲੈਚਰ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਅਮਰੀਕੀਆਂ ਲਈ ਇੱਕ ਆਦਰਸ਼ ਹੈ। ਉਹ ਹੈਰਿਸ ਸ਼ੈਰਿਫ ਦੇ ਦਫਤਰ ’ਚ ਕੰਮ ਕਰਨ ਵਾਲਾ ਪਹਿਲਾ ਸਿੱਖ ਸੀ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਟੈਕਸਸ ਪੁਲੀਸ ’ਚ ਤਾਇਨਾਤ ਸੀ ਤੇ 27 ਸਤੰਬਰ 2019 ਨੂੰ ਡਿਊਟੀ ’ਤੇ ਸੀ ਜਦੋਂ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ।

Previous articleਬੋਰਿਸ ਜੌਹਨਸਨ ਦਾ ਵਿਵਾਦਤ ਬਿੱਲ ਹਾਊਸ ਆਫ ਕਾਮਨਜ਼ ’ਚੋਂ ਪਾਸ
Next articlePakistan continues to violate ceasefire on J&K LoC