HOME JPMO ਜਨਤਕ ਜਥੇਬੰਦੀਆਂ ਸਾਂਝਾਂ ਮੋਰਚਾ ਨੇ ਮਨਾਈ ਡਾਂ.ਬੀ.ਆਰ ਅੰਬੇਡਕਰ ਜੀ 135ਵੀਂ ਜਨਮ...

JPMO ਜਨਤਕ ਜਥੇਬੰਦੀਆਂ ਸਾਂਝਾਂ ਮੋਰਚਾ ਨੇ ਮਨਾਈ ਡਾਂ.ਬੀ.ਆਰ ਅੰਬੇਡਕਰ ਜੀ 135ਵੀਂ ਜਨਮ ਵਰੇਗੰਢ। 

1
ਫਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ ) ਅੱਜ JPMO ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਲ੍ਹਾ ਫ਼ਰੀਦਕੋਟ ਵੱਲੋਂ ਸਾਂਝੇ ਤੌਰ ਤੇ ਸਾਡੇ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਜੀ ਦੀ 135ਵੀਂ ਜਨਮ ਵਰ੍ਹੇਗੰਢ ਮਨਾਈ ਗਈ। ਜਿਨਾਂ ਨੇ ਭਾਰਤੀ ਸਮਾਜ ਦੇ ਸਦੀਆਂ ਤੋਂ ਲਤਾੜੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਅਨੇਕਾਂ ਯਤਨ ਕੀਤੇ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਦਿਨ ਮਨਾਉਣ ਸਬੰਧੀ ਰੈਸਟ ਹਾਊਸ ਤੋਂ ਮਾਰਚ ਕਰਦੇ ਹੋਏ । ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਭਵਨ ਫ਼ਰੀਦਕੋਟ ਵਿਖੇ ਪਹੁੰਚ ਕੇ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਾਥੀਆਂ ਨੇ ਹਾਜ਼ਰੀ ਭਰ ਕੇ ਆਪਣਾ ਯੋਗਦਾਨ ਪਾਇਆ, ਬੁਲਾਰਿਆਂ ਨੇ ਆਪਣੇ ਭਾਸ਼ਣ ਦੇ ਕੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਨੇ ਕਿਰਤੀ ਲੋਕਾਂ ਦੇ ਹੱਕ ਵਿੱਚ ਅਨੇਕਾਂ ਕਾਨੂੰਨ ਬਣਾਏ ,ਪ੍ਰੰਤੂ ਮੌਕੇ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਕਿਰਤੀ ਲੋਕਾਂ ਕੋਲੋਂ ਓਨਾਂ ਦੇ ਹੱਕ ਖੋਹੇ ਜਾ ਰਹੇ ਹਨ । ਬੁਲਾਰਿਆਂ ਵੱਲੋਂ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਮਿਲ ਸਕੇ ਵੱਖ-ਵੱਖ ਅਦਾਰਿਆਂ ਦੇ ਆਗੂ ਜਿਨਾਂ ਵਿੱਚ ਜਤਿੰਦਰ ਕੁਮਾਰ ਪਸਸਫ ਸੁਬਾਈ ਆਗੂ, ਸਿਮਰਜੀਤ ਸਿੰਘ ਬਰਾੜ ਜਿਲਾ ਪ੍ਰਧਾਨ ਪਸਸਫ ਫਰੀਦਕੋਟ, ਨਵਦੀਪ ਸਿੰਘ,ਹਰਮੇਲ ਬਰਾੜ,ਸੁਖਚੈਨ ਬਰਾੜ,ਗੁਰਪ੍ਰੀਤ ਮਲੂਕਾ,ਸੋਨੀ,ਪ੍ਰਦੀਪ ਕੁਮਾਰ ਕਾਊ ਪ੍ਰਧਾਨ ਪੰਜਾਬ ਮਿਊਂਸਪਲ ਕਰਮਚਾਰੀ ਯੂਨੀਅਨ ਫਰੀਦਕੋਟ, ਹਰੀ ਦਾਸ,ਗੱਗੂ ਸ਼ੇਰਾ, ਮਨਜੀਤ ਸਿੰਘ ਤੋਂ ਇਲਾਵਾ ਵੀਰਇੰਦਰ ਜੀਤ ਸਿੰਘ ਪੁਰੀ ਜਿਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਫਰੀਦਕੋਟ, ਜਸਮੇਲ ਸਿੰਘ ਰਾਹੀ, ਸੂਰਤ ਸਿੰਘ ਮਾਹਲਾ, ਕ੍ਰਿਸ਼ਨ ਕੁਮਾਰ ਆਦਿ ਸਾਥੀ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੀਬੀਐਸਈ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਅਰਮਾਨ ਚੌਧਰੀ ਨੇ ਹਾਸਿਲ ਕੀਤੇ 96% ਪ੍ਰਤੀਸ਼ਤ ਅੰਕ
Next articleਹਰੀਵੰਸ਼ ਨਾਰਾਇਣ ਸਿੰਘ ਲਗਾਤਾਰ ਤੀਜੇ ਕਾਰਜਕਾਲ ਲਈ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ ਬਿਨਾਂ ਵਿਰੋਧ ਚੁਣੇ ਗਏ