HOME ਪੱਤਰਕਾਰ ਭਿੰਦਰਪਾਲ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ

ਪੱਤਰਕਾਰ ਭਿੰਦਰਪਾਲ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ

5

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਤਾਰਾ ਕੇਂਦਰ ਅੱਪਰਾ ਤੇ ਰਿੰਪੀਜ਼ ਪੀ. ਸੀ. ਓ ਦੇ ਮਾਲਕ ਪੱਤਰਕਾਰ ਭਿੰਦਰਪਾਲ ਸਿੰਘ ਨੂੰ  ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਦਿਨ ਉਨਾਂ ਨੇ ਪਿਤਾ ਸ. ਜੰਗ ਸਿੰਘ (ਰਿਟਾਇਰ ਵੈਟਨਰੀ ਡਾਕਟਰ) ਪੂਰੇ ਪਰਿਵਾਰ ਨੂੰ  ਸਦੀਵੀ ਵਿਛੋੜਾ ਦੇ ਗਏ | ਡਾ. ਸ ਜੰਗ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ | ਉਨਾਂ ਦੀ ਮੌਤ ‘ਤੇ ਇਲਾਕੇ ਭਰ ਦੀਆਂ ਰਾਜਨੀਤਿਰ ਪਾਰਟੀਆਂ ਦੇ ਆਗੂਆਂ, ਸਮਾਜ ਸੈਵੀ ਸੰਸਥਾਵਾਂ, ਪ੍ਰੈੱਸ ਕਲੱਬ ਅੱਪਰ ਦਾ ਸਮੂਹ ਅਹੁਦੇਦਾਰਾਂ ਤੇ ਮੈਂਬਰਾ ਤੇ ਇਲਾਕੇ ਭਰ ਦੇ ਪੰਚਾਂ-ਸਰਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ  ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਿੱਛੋਂ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖਸ਼ਣ | ਡਾ. ਜੰਗ ਸਿੰਘ ਨਮਿਤ ਪਾਠ ਦਾ ਭੋਗ ‘ਤੇ ਅੰਤਿਮ ਅਰਦਾਸ ਮਿਤੀ 25 ਜਨਵਰੀ ਦਿਨ ਐਤਵਾਰ ਨੂੰ  ਪਿੰਡ ਛੋਕਰਾਂ (ਨੇੜੇ ਅੱਪਰਾ) ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਛੋਕਰਾਂ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਰ ਮਨੁੱਖ ਕੋਲ ਕਿਉਂ ਹੈਂ‌ ਸਮੇਂ‌ ਦੀ ਘਾਟ ?
Next article*328 ਲਾਪਤਾ ਸਰੂਪਾਂ ਦੇ ਮਾਮਲੇ ‘ਚ ਮੁਆਫ਼ੀ ਮੰਗਣ ਮੁੱਖ ਮੰਤਰੀ ਮਾਨ: ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*