ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਭਾਰਤ ਵਲੋਂ 26 ਜਨਵਰੀ ਨੂੰ ਭਾਰਤ ਦੇ 500 ਜ਼ਿਲ੍ਹਿਆਂ ਵਿੱਚ ਜਿਲ੍ਹਾ ਤੇ ਤਹਿਸੀਲ ਪੱਧਰੀ ਟਰੈਕਟਰ ਮਾਰਚ ਕਰਨ ਦਾ ਐਲਾਨ-ਫੁਰਮਾਨ ਸੰਧੂ,ਸੁੱਖ ਗਿੱਲ ਮੋਗਾ

ਧਰਮਕੋਟ ( ਚੰਦੀ ) ਅੱਜ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਕੇ 26 ਜਨਵਰੀ ਨੂੰ ਸਾਰੇ ਕਿਸਾਨ ਵੀਰ ਆਪੋ-ਆਪਣੇ ਟਰੈਕਟਰ ਲੈਕੇ (ਮਾਰਚ) ਪਰੇਡ ਵਿੱਚ ਸ਼ਾਮਲ ਹੋਣ, ਕਿਸੇ ਕਿਸਾਨ ਵੀਰ ਦਾ ਟਰੈਕਟਰ ਘਰੇ ਖੜਾ ਨਹੀਂ ਰਹਿਣਾ ਚਾਹੀਦਾ,ਇਹ ਟਰੈਕਟਰ ਮਾਰਚ ਸਾਰੇ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਜਿਵੇਂ ਕੇ ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਕਰਵਾਉਣਾ,ਐਮ ਐਸ ਪੀ ਤੇ ਗਰੰਟੀ ਕਾਨੂੰਨ
ਬਣਵਾਉਣਾ,ਕਿਸਾਨਾਂ (ਮਰਦ/ਔਰਤ) ਦੀ ਬੁਢਾਪਾ ਪੈਂਸ਼ਨ 10 ਹਜਾਰ ਕਰਵਾਉਣ ਲਈ,ਹਿੱਟ ਐਂਡ ਰਨ(ਡਰਾਈਵਰੀ)ਤੇ ਨਵਾਂ ਲਾਗੂ ਕੀਤਾ ਕਾਲਾ ਕਾਨੂੰਨ ਵਾਪਸ ਕਰਵਾਉਣ ਲਈ,ਦਿੱਲੀ ਅੰਦੋਲਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਵਾਉਣ ਲਈ,ਫਸਲਾਂ ਦੇ ਬੀਮੇ ਹਰ ਛਮਾਹੀਂ ਯਕੀਨੀ ਬਣਾਉਣ ਲਈ ਅਤੇ ਬਿਜਲੀ ਦੇ ਨਿੱਜੀ ਕਰਨ ਰੋਕਣ ਦੇ ਰੋਸ ਵਜੋਂ ਕੱਡਿਆ ਜਾ ਰਿਹਾ ਹੈ ਸੁੱਖ ਗਿੱਲ ਮੋਗਾ ਨੇ ਕਿਸਾਨਾਂ ਨੂੰ ਹਲੂਣਾ ਦੇਂਦਿਆਂ ਕਿਹਾ ਕੀ ਅਸੀਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇੱਕ ਕਿਸਾਨ ਪੰਜ-ਪੰਜ ਲੀਟਰ ਡੀਜਲ ਨਹੀਂ ਬਾਲ ਸਕਦੇ,ਕਿਸਾਨ ਵੀਰੋ ਆਪਣੀ ਇੱਜਤ ਦਾ ਸਵਾਲ ਹੈ ਪੰਜਾਬ ਪਹਿਲਾਂ ਵੀ ਹਰ ਕੰਮ ਚ ਅੱਗੇ ਰਿਹਾ ਹੈ ਅਤੇ ਇਸ ਵਾਰ ਵੀ ਪੰਜਾਬ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਹੈ,ਅਤੇ ਇੱਕ ਬੇਨਤੀ ਮੋਗਾ,ਫਿਰੋਜਪੁਰ,ਜਲੰਧਰ,ਤਰਨਤਾਰਨ,ਅੰਮ੍ਰਿਤਸਰ,ਲੁਧਿਆਣਾ,ਕਪੂਰਥਲਾ,ਫਾਜਿਲਕਾ,ਬਰਨਾਲਾ ਅਤੇ ਮੁਕਤਸਰ ਜਿਲ੍ਹੇ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਹੈ ਕੇ ਬਾਕੀ ਦੇ 490 ਜਿਲਿਆਂ ਨਾਲੋਂ ਇਹਨਾਂ ਜਿਲਿਆਂ ਚ ਟਰੈਕਟਰ ਵੱਧ ਸੜਕਾਂ ਤੇ ਹੋਣੇ ਚਾਹੀਦੇ ਹਨ ਅਤੇ ਹਰ ਟਰੈਕਟਰ ਤੇ ਝੰਡੇ ਲਾਕੇ ਤਿੰਨ-ਤਿੰਨ ਕਿਸਾਨ ਇੱਕ ਟਰੈਕਟਰ ਤੇ ਝੰਡੇ ਲੈਕੇ ਬੈਠੇ ਹੋਣੇ ਚਾਹੀਦੇ ਹਨ ਤਾਂ ਕੇ ਸਰਕਾਰਾਂ ਨੂੰ ਪਤਾ ਲੱਗ ਜਾਵੇ ਕੇ ਅਸੀਂ ਆਪਣੇ ਹੱਕ ਲੈਣ ਲਈ ਫਿਰ ਤੋਂ ਇੱਕ ਝੰਡੇ ਥੱਲੇ ਇਕੱਠੇ ਹੋ ਸਕਦੇ ਹਾਂ,ਇਸ ਮੌਕੇ ਹਰਦੀਪ ਸਿੰਘ ਕਰਮੂੰ ਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ,ਪਰਗਟ ਸਿੰਘ ਲਹਿਰਾ,ਗੁਰਵਿੰਦਰ ਸਿੰਘ ਬਾਹਰ ਵਾਲੀ,ਸੁੱਖਾ ਸਿੰਘ ਵਿਰਕ,ਗੁਰਦੇਵ ਸਿੰਘ ਵਾਰਿਸ ਵਾਲਾ,ਕੇਵਲ ਸਿੰਘ ਖਹਿਰਾ,ਮੰਨਾ ਬੱਡੂਵਾਲਾ,ਕਾਰਜ ਸਿੰਘ ਮਸੀਤਾਂ,ਸਾਬ ਦਾਨੇ ਵਾਲਾ,ਗੁਰਨੇਕ ਸਿੰਘ ਦੌਲਤਪੁਰਾ,ਬਖਸ਼ੀਸ਼ ਸਿੰਘ ਰਾਮਗੜ੍ਹ,ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ,ਦਵਿੰਦਰ ਸਿੰਘ ਕੋਟ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNaidu urges people to join hands to save Andhra Pradesh from ‘psycho rule’
Next articleSabarimala pilgrims find shelter in K’taka mosque, granted permission for Puja