ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਨੀਲਾ ਮਾਰਚ ਕਪੂਰਥਲਾ ਤੋ ਅੰਬੇਡਕਰ ਚੌਕ ਜਲੰਧਰ ਤੱਕ ਕੱਢਿਆ ਜਾਂਦਾ ਹੈ। ਇਸ ਮਾਰਚ ਵਿੱਚ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਵੱਲੋਂ ਸਰਪੰਚ ਗੁਰਬਚਨ ਮੀਤ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਦੀ ਅਗਵਾਈ ਵਿੱਚ ਵੱਡਾ ਜੱਥਾ ਪਿੰਡ ਬਸਤੀ ਬੂਲਪੁਰ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਜਲੰਧਰ ਲਈ ਰਵਾਨਾ ਹੋਇਆ। ਇਸ ਜੱਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਸਰਪੰਚ ਗੁਰਬਚਨ ਸਿੰਘ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਦੱਬੇ ਕੁਚਲੇ ਤੇ ਦਲਿਤ ਲੋਕਾਂ ਲਈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਇੱਕ ਮਸੀਹਾ ਸਨ। ਜਿਨ੍ਹਾਂ ਨੇ ਉਹਨਾਂ ਲੋਕਾਂ ਲਈ ਤੇ ਉਹਨਾਂ ਦੇ ਹੱਕਾਂ ਲਈ ਸਘੰਰਸ਼ ਕਰਕੇ ਭਾਰਤੀ ਸੰਵਿਧਾਨ ਨੂੰ ਅਮਲੀ ਰੂਪ ਦਿੰਦੇ ਹੋਏ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਨੂੰ ਉਜਾਗਰ ਕੀਤਾ। ਜਿਸ ਨੂੰ ਦਲਿਤ ਸਮਾਜ ਵੱਲੋਂ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਦਕਰ ਹਮੇਸ਼ਾ ਉਹਨਾਂ ਦੀ ਸੋਚ ਤੇ ਡਟ ਕੇ ਪਹਿਰਾ ਦੇਵੇਗੀ। ਇਸ ਦੌਰਾਨ ਉਨ੍ਹਾਂ ਨੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਹੀ ਜਥੇਬੰਦੀ ਦੇ ਸਮੂਹ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਤੋਂ ਡਾਕਟਰ ਬੀ ਆਰ ਅੰਬੇਦਕਰ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰਣ ਲਿਆ। ਇਸ ਮੌਕੇ ਇਸ ਕਾਫਲੇ ਵਿੱਚ ਰਵਾਨਾ ਹੋਣ ਸਮੇਂ ਸਾਹਿਲ ਰਾਜਪੂਤ, ਜਥੇਦਾਰ ਬਾਬਾ ਬਲਬੀਰ ਸਿੰਘ ਚੱਕ ਟੋਡਰਵਾਲ, ਬਾਪੂ ਕਾਬਲ ਸਿੰਘ, ਸਿਮਰਨਜੀਤ ਸਿੰਘ,ਰੋਹਿਤ ਗਿੱਲ, ਸਨੀ ਬੂਲਪੁਰ,ਮੰਗਤ ਰਾਮ, ਪ੍ਰਕਾਸ਼, ਸੰਨੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



