HOME ਅੱਜ ਆਲ ਇੰਡੀਆ ਕਿਸਾਨ ਸਭਾ ਦੀ ਤਹਿਸੀਲ ਰਾਏਕੋਟ ਨੇ 90ਵਾਂ  ਸਥਾਪਨਾ ਦਿਵਸ...

ਅੱਜ ਆਲ ਇੰਡੀਆ ਕਿਸਾਨ ਸਭਾ ਦੀ ਤਹਿਸੀਲ ਰਾਏਕੋਟ ਨੇ 90ਵਾਂ  ਸਥਾਪਨਾ ਦਿਵਸ ਬਹੁਤ ਸੀ ਉਤਸਾਹ ਨਾਲ ਮਨਾਇਆ

1

 ਕਿਸਾਨ ਸਭਾ ਦੇ ਦਫਤਰ ਤੇ ਵੱਖ ਵੱਖ ਪਿੰਡਾਂ ਵਿੱਚ ਕਿਸਾਨ ਸਭਾ ਦੀ ਝੰਡੇ ਲਹਿਰਾਏ ਗਏ 

ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਅੱਜ ਆਲ ਇੰਡੀਆ ਕਿਸਾਨ ਸਭਾ ਨੇ ਤਹਿਸੀਲ ਰਾਏਕੋਟ ਨੇ 90 ਸਥਾਪਨਾ ਦਿਵਸ ਬੜੀ ਉਤਸਾਹ ਨਾਲ ਮਨਾਇਆ ਆਲ ਇੰਡੀਆ ਕਿਸਾਨ ਸਭਾ ਦੀ 11 ਅਪ੍ਰੈਲ 1936 ਨੂੰ ਲਖਨਊ ਵਿਖੇ ਕਿਸਾਨਾਂ ਦੇ ਹੱਕਾਂ ਲਈ ਲੜਨ ਵਾਸਤੇ ਸਥਾਪਨਾ ਕੀਤੀ ਗਈ ਇਸ ਦੇ ਪਹਿਲੇ ਪ੍ਰਧਾਨ ਸੁਆਮੀ ਸਹਿਜਾ ਨੰਦ ਸਰਸਵਤੀ ਬਣੇ ਪੰਜਾਬ ਵਿੱਚ ਇਸ ਦੀ ਸਥਾਪਨਾ 1937 ਵਿੱਚ ਬਰੈਡਲੇ ਹਾਲ ਲਾਹੌਰ ਵਿੱਚ ਕੀਤੀ ਗਈ ਇਸ ਦੇ ਪਹਿਲੇ ਪ੍ਰਧਾਨ ਜਵਾਲਾ ਸਿੰਘ ਠੱਠੀਆਂ ਬਣੇ ਜਿਨਾਂ ਨੇ ਬੇਅੰਤ ਕਿਸਾਨੀ ਘੋਲ ਲੜੇ ਅਤੇ ਜਿੱਤੇ ਜਿਸ ਵਿੱਚ ਮੁਜ਼ਾਰਾ ਲਹਿਰ ਦਾ ਘੋਲ ਹਰਸ਼ਾ ਛੀਨਾ ਦਾ ਘੋਲ ਖੁਸ਼ ਹੈਸੀਅਤ ਮੋਰਚਾ ਸ਼ਾਮਲ ਹਨ ਹੁਣ ਵੀ ਆਲ ਇੰਡੀਆ ਕਿਸਾਨ ਸਭਾ ਕਿਸਾਨੀ ਮੰਗਾਂ ਲਈ ਲੜ ਰਹੀ ਹੈ। ਜਿਨਾਂ ਵਿੱਚ ਪਿਛਲੇ ਸਮੇਂ ਲੜੇ ਘੋਲਾਂ ਦੌਰਾਨ ਕੇਂਦਰ ਵੱਲੋਂ ਮੰਨੀਆਂ ਮੰਗਾਂ ਸ਼ਾਮਿਲ ਹਨ। ਜਿਵੇਂ ਐਮਐਸਪੀ ਲਾਗੂ ਕਰਨਾ ਬਿਜਲੀ ਐਕਟ ਰੱਦ ਕਰਨਾ ਬੀਜ ਬਿੱਲ ਲਿਆਉਣਾ ਕਿਸਾਨੀ ਕਰਜੇ ਮਾਫ ਕਰਨਾ ਚਾਰ ਲੇਬਰ ਕੋਡ ਰੱਦ ਕਰਨਾ ਮਜ਼ਦੂਰਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਦੇਣਾ ਮਨਰੇਗਾ ਕਾਨੂੰਨ ਬਹਾਲ ਕਰਨਾ ਆਦਿ ਸ਼ਾਮਿਲ ਹਨ ਇਹ ਮੰਗਾਂ ਮਨਵਾਉਣ ਲਈ ਅਤੇ ਸਥਾਪਨਾ ਦਿਵਸ ਮਨਾਉਣ ਲਈ ਅੱਜ ਰਾਏਕੋਟ ਤਹਿਸੀਲ ਦੇ ਸਾਥੀਆਂ ਨੇ ਕਿਸਾਨ ਸਭਾ ਦੇ ਦਫਤਰ ਉੱਪਰ ਕਿਸਾਨ ਸਭਾ ਦਾ ਝੰਡਾ ਲਹਿਰਾਇਆ ਇਸ ਤੋਂ ਬਾਅਦ ਜਥੇ ਦੇ ਰੂਪ ਵਿੱਚ ਪਿੰਡ ਪਿੰਡ ਜਾ ਕੇ ਕਿਸਾਨਾਂ ਦੇ ਘਰਾਂ ਉੱਪਰ ਕਿਸਾਨ ਸਭਾ ਦੇ ਝੰਡੇ ਲਹਿਰਾਏ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ ਇਹ ਸਭਾਵਾਂ ਬੁਰਜ ਹਰੀ ਸਿੰਘ ਤਲਵੰਡੀ ਸੀਲੋਆਣੀ ਧੂਰਕੋਟ ਜਲਾਲਦੀਵਾਲ ਬੋਪਾ ਰਾਏ ਖੁਰਦ ਦੱਦਾਹੂਰ ਜੌਹਲਾਂ ਭੈਣੀ ਦਰੇੜਾ ਲਤਾਲਾਵਿੱਚ ਕੀਤੀਆਂ ਗਈਆਂ
ਇਹਨਾਂ  ਮੀਟਿੰਗਾਂ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਮਾਸਟਰ ਹਰਪਾਲ ਸਿੰਘ ਡੀ ਵਾਈ ਈ ਐਫ ਆਈ ਦੇ ਪੰਜਾਬ ਦੇ ਜਨਰਲ ਸਕੱਤਰ ਸੰਦੀਪ ਸਿੰਘ ਬੁਰਜ ਹਰੀ ਸਿੰਘ ਨੇ ਸੰਬੋਧਨ ਕੀਤਾ ਇਸ ਸਮੇਂ ਇਹਨਾਂ ਦੇ ਨਾਲ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਜੌਹਲਾਂ ਮਾਸਟਰ ਫਕੀਰ ਚੰਦ ਦੱਦਾਹੂਰ ਮਾਸਟਰ ਮੁਖਤਿਆਰ ਸਿੰਘ ਜਲਾਲ ਦੀਵਾਲ ਕਿਸਾਨ ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਸਿਆਮਸਿੰਘ ਭੈਣੀ ਅਰੋੜਾ ਬਲਵੀਰ ਸਿੰਘ ਜਲਾਲ ਦੀਵਾਲ ਹਰਜਿੰਦਰ ਸਿੰਘ ਗਰੇਵਾਲ ਸੁਰਿੰਦਰ ਸਿੰਘ ਸੀਲੋਆਣੀ ਸੁਖਦੀਪ ਸਿੰਘ ਸੀਲੋਆਣੀ ਰਣਧੀਰ ਸਿੰਘ ਢੇਸੀ ਆਦਿ ਸਮੇਤ ਕਾਫੀ ਵਰਕਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੀਲੇ ਮਾਰਚ ਵਿੱਚ ਸ਼ਾਮਿਲ ਹੋਣ ਲਈ ਸਰਪੰਚ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਬਸਤੀ ਬੂਲਪੁਰ ਤੋਂ ਵੱਡਾ ਜਥਾ ਰਵਾਨਾ 
Next articleSAMAJ WEEKLY = 13/04/2026