HOME ਵਿਦੇਸ਼ ਵਿੱਚ ਰਹਿੰਦੇ ਕਾਰੋਬਾਰੀ ਨੇ ਬਿਨਾਂ ਮਾਂ ਬਾਪ ਦੀ ਬੱਚੀ ਦੇ ਕਿਡਨੀਆਂ...

ਵਿਦੇਸ਼ ਵਿੱਚ ਰਹਿੰਦੇ ਕਾਰੋਬਾਰੀ ਨੇ ਬਿਨਾਂ ਮਾਂ ਬਾਪ ਦੀ ਬੱਚੀ ਦੇ ਕਿਡਨੀਆਂ ਦੇ ਇਲਾਜ ਲਈ ਭੇਜੇ 1 ਲੱਖ ਰੁਪਏ 

2
* ਇਲਾਜ ਦੋਰਾਨ ਦਵਾਈਆਂ ਦਾ ਖਰਚਾ ਕਰੇਗਾ ਰੋਟਰੀ ਕਲੱਬ : ਭੁਪਿੰਦਰ ਸੈਣੀ 
ਡੇਰਾਬੱਸੀ,   (ਸਮਾਜ ਵੀਕਲੀ)   ( ਸੰਜੀਵ ਸਿੰਘ ਸੈਣੀ) ਰੋਟਰੀ ਕਲੱਬ ਡੇਰਾਬੱਸੀ ਟਊਨ ਦੇ ਸਹਿਯੋਗ ਨਾਲ ਵਿਦੇਸ਼ ਵਿੱਚ ਰਹਿੰਦੇ ਕਾਰੋਬਾਰੀ ਨੇ ਬਿਨਾਂ ਮਾਂ ਬਾਪ ਦੀ ਬੱਚੀ ਦੇ  ਕਿਡਨੀਆਂ ਦੇ ਇਲਾਜ ਲਈ ਮਾਲੀ ਮਦਦ ਭੇਜੀ ਗਈ l  ਰੋਟਰੀ ਕਲੱਬ ਟਊਨ ਡੇਰਾਬੱਸੀ ਦੇ ਪ੍ਰੈਸ ਸਕੱਤਰ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਨੇ ਦੱਸਿਆ ਕਿ ਡੇਰਾਬੱਸੀ ਦੀ 21 ਸਾਲਾ ਬੱਚੀ ਮਿਸ ਰੀਤੂ, ਜਿਸ ਦੇ 2 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਇੱਕ ਐਕਸੀਡੈਂਟ ਵਿੱਚ ਪਰਮਾਤਮਾ ਨੂੰ ਪਿਆਰੇ ਹੋ ਗਏ ਸਨ। ਇਸ ਬੱਚੀ ਨੂੰ ਇੱਕ ਦਿਹਾੜੀਦਾਰ ਔਰਤ ਸ਼੍ਰੀਮਤੀ ਸੁਨੀਤਾ ਵੱਲੋਂ ਅਡੋਪਟ ਕਰ ਲਿਆ ਗਿਆ ਸੀ l ਇਸ ਬੱਚੀ ਦੀਆਂ ਕਿਡਨੀਆਂ ਦਾ ਇਲਾਜ  ਇੰਡਸ ਹਸਪਤਾਲ ਡੇਰਾਬੱਸੀ ਅਤੇ ਪੀਜੀਆਈ ਵਿਖੇ ਚੱਲ ਰਿਹਾ ਹੈ l ਜਿਸਦਾ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਡਾਇਲਸਿਸ ਕਰਵਾਉਣਾ ਪੈਂਦਾ ਹੈ l ਗਰੀਬ ਪਰਿਵਾਰ ਲਈ ਇਹ ਬਹੁਤ ਮੁਸ਼ਕਿਲ ਹੈ l ਰੋਟਰੀ ਕਲੱਬ ਡੇਰਾਬੱਸੀ ਨੇ ਇਸ ਗਰੀਬ ਬਿਨਾਂ ਮਾਂ ਬਾਪ ਤੋਂ ਬੱਚੀ ਦੇ ਇਲਾਜ ਦਾ ਬੀੜਾ ਚੁੱਕਦਿਆਂ  ਵਿਦੇਸ਼ ਵਿੱਚ ਰਹਿੰਦੇ ਡੇਰਾਬੱਸੀ ਦੇ ਇੱਕ ਕਾਰੋਬਾਰੀ ਰੋਟੇਰੀਅਨ  ਸਰਦਾਰ ਗਿਆਨ ਸਿੰਘ ਅਤੇ ਉਨਾਂ  ਦੇ ਪੁੱਤਰ ਹਰਪ੍ਰੀਤ ਸਿੰਘ ਹੈਪੀ ਨਾਲ ਸੰਪਰਕ ਕਰਕੇ ਇਸ ਬੱਚੀ ਦੇ ਲਈ ਇਕ ਲੱਖ ਰੁਪਏ ਦੀ ਮਾਲੀ ਮਦਦ ਦਾ ਪ੍ਰਬੰਧ ਕਰਵਾਇਆ l  ਰੋਟੇਰੀਅਨ ਗਿਆਨ ਸਿੰਘ  ਡੇਰਾਬੱਸੀ ਦੇ ਹੀ ਰਹਿਣ ਵਾਲੇ ਹਨ , ਪਰ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਸ਼ਹਿਰ ਸੈਨ ਡਿਆਗੋ ਵਿੱਚ ਕਾਰੋਬਾਰ ਕਰ ਰਹੇ ਹਨ। ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਸੈਣੀ ਦੇ ਕਹਿਣ ਤੇ ਉਹਨਾਂ ਇਹ ਮਾਲੀ ਮਦਦ ਸੱਤ ਸਮੁੰਦਰੋਂ ਪਾਰ ਆਪਣੇ ਕੁੜਮ ਸਤਵਿੰਦਰ ਸਿੰਘ ਰਿਟਾਇਰਡ ਲੈਕਚਰਾਰ ਦੁਬਾਰਾ ਭੇਜੀ ਗਈ l ਇਸ ਮਾਲੀ ਮਦਦ ਨਾਲ ਬੱਚੀ ਦੇ ਕਿਡਨੀ ਟਰਾਂਸਪਲਾਂਟ ਵਿੱਚ ਕਾਫੀ ਹੱਦ ਤੱਕ ਮਦਦ ਮਿਲੇਗੀ।  ਇਸ ਤੋਂ ਇਲਾਵਾ ਰੋਟਰੀ ਕਲੱਬ ਦੇ ਪ੍ਰਧਾਨ ਸਟੇਟ ਅਵਾਰਡੀ ਸਮਾਜ ਸੇਵੀ ਭੁਪਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਬੱਚੀ ਦੇ ਇਲਾਜ ਲਈ ਦਵਾਈਆਂ ਦਾ ਖਰਚਾ ਕਲੱਬ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋੜ ਪੈਣ ਤੇ ਬੱਚੀ ਦੀ ਹੋਰ ਵੀ ਸੰਭਵ ਮਦਦ ਕੀਤੀ ਜਾਵੇਗੀ।  ਇਸ ਮੌਕੇ ਕਲੱਬ ਦੇ ਪ੍ਰਧਾਨ ਭੁਪਿੰਦਰ ਸੈਣੀ, ਸਕੱਤਰ ਹਰਿੰਦਰ ਸੈਣੀ , ਸਮਾਜ ਸੇਵੀ ਸੋਨੂ ਸੇਠੀ, ਅਮਿਤ ਬਿੰਦਲ, ਸਾਬਕਾ ਸਰਪੰਚ ਹਰਚਰਨ ਸਿੰਘ, ਜਤਿੰਦਰ ਪਨੇਸਰ, ਪ੍ਰਿਤਪਾਲ ਸਿੰਘ ਵਿੱਕੀ, ਸਤਵਿੰਦਰ ਸਿੰਘ ਤੋਂ ਇਲਾਵਾ ਕਲੱਬ ਮੈਂਬਰ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਯੁਕਤ ਕਿਸਾਨ ਮੋਰਚਾ ਰੂਪਨਗਰ ਵੱਲੋਂ ਜੰਗ ਦੇ ਖਿਲਾਫ ਅਮਨ ਮਾਰਚ 
Next articleਸ਼ਹੀਦ ਸੁਖਦੇਵ ਥਾਪਰ ਦਾ ਜਨਮ-ਦਿਨ ਦੇਸ਼ ਭਗਤੀ ਅਤੇ ਦੇਸ਼ ਲਈ ਕੁਝ ਕਰਨ ਦੀ ਸੋਚ ਨੂੰ ਜਨਮ ਦਿੰਦਾ ਹੈ- ਬਾਵਾ